JanamSakhi -157-161 page number
ਤਾਂ ਇੱਕ ਦਿਨ ਬਾਬਾ ਜੀ ਅਤੇ ਮਰਦਾਨਾ ਮੱਕੇ ਦੀ ਹੱਜ ਕੋ ਊੱਠ ਚੱਲੇ ਜਾਂ ਦੂਜੀ ਮੰਜਲ ਗਏ ਤਾਂ ਚਾਰ ਹਾਜੀ ਅਰ ਇੱਕ ਫਕੀਰ ਸ਼ਾਹ ਸ਼ਰਫ ਰਾਹ ਵਿੱਚ ਇਹਨਾਂ ਨੂੰ ਮਿਲੇ ਤਾਂ ਸ਼ਾਹ ਸ਼ਰਫ ਦੇਖਕੇ ਫਕੀਰੀ ਦੀਆਂ ਪੇਂਵਦਾ ਵੱਲੋਂ ਹੈਰਾਨ ਹੋਇ ਗਿਆ ਤਾਂ ਹਾਜੀਆਂ ਨੂੰ ਕਹਿਣ ਲੱਗੇ ਜੇ ਤੁਸੀਂ ਖੜੇ ਹੋਵੇ ਤਾਂ ਇਸ ਫਕੀਰ ਪਾਸੋਂ ਫਕੀਰੀ ਦਾ ਸੁਆਲ ਕਰਦੇ ਹਾਂ ਜੇ ਇਸ ਫਕੀਰੀ ਦਾ ਜਵਾਬ ਦਰੁਸਤ ਦਿੱਤਾ ਤਾਂ ਕਾਮਲ ਫਕੀਰ ਹੈ ਅਤੇ ਜੇ ਇਸ ਫਕੀਰੀ ਦਾ ਜਵਾਬ ਦਰੁਸਤ ਨਾ ਦਿੱਤਾ ਤਾਂ ਇਸਦੇ ਬਸਤ੍ਰ ਕਿਸਬ ਫਕੀਰੀ ਦਾ ਸਭ ਖੋਹ ਲਵਾਂਗੇ
Taan ikk din Baba Ji ate Mardana Makke di Hajj nu utth challe. Jadon dooji manzil te gaye, taan chaar haji ate ikk faqeer Shah Sharaf raah vich ena nu mile. Shah Sharaf ne Baba Ji nu vekh ke faqiri diyan paawnaavaan ton hairaan ho gaya. Taan hajiyan nu kehnda lagga, “Je tusi kharre ho, taan is faqeer kolon faqiri da sawaal karde haan. Je is faqiri da jawab durust ditta, taan eh kaamil faqeer hai. Te je jawab durust na ditta, taan isde bastraan ate kisb-e-faqiri sab kuch khol lavange
ਤਾਂ ਸ਼ਾਹ ਸ਼ਰਫ ਬਾਬੇ ਨਾਨਕ ਪਾਸ ਆਇਆ, ਆਇ ਕਰ ਕਹਿਣੇ ਲੱਗਾ ਅਰੇ ਭਾਈ ਤੁਮ ਕੌਣ ਹੋਤੇ ਹੋ ਤਾਂ
Taan Shah Sharaf Baba Nanak paas aaya, aa ke kehnde lagga, “Are bhai, tum kaun hote ho?”
ਬਾਬਾ ਬੋਲਿਆ ਸੁਣ ਅਹਿਲ ਦਰਵੇਸ਼, ਅਵਾਰ ਪੁਛਣਾ ਫਕੀਰੀ ਤਕਸੀਰ ਹੈ ਕਿਸ ਵਾਸਤੇ ਜੋ ਫਕੀਰ ਦੁਨੀਆਂ ਕੋਲੋਂ ਨਾ ਉਮੈਦ ਹੈ
Taan Baba bolia, “Sun ahl-e-darvesh, avar puchhna faqiri di takseer hai. Kis vaaste? Jo faqeer duniya kolon na umeed hai.”
ਤਾਂ ਸ਼ਾਹ ਸ਼ਰਫ ਹੈਰਾਨ ਹੋ ਕੇ ਚੁਪ ਕਰ ਰਿਹਾ ਤਾਂ ਸ਼ਾਹ ਸ਼ਰਫ ਮਨ ਵਿੱਚ ਕਿਹਾ ਹੇ ਭਾਈ, ਫਕੀਰੀ ਕੇ ਫਿਰਕੇ ਵਿੱਚ ਕਾਮਲ ਹੈ ਜਿਸਨੇ ਐਸਾ ਜਵਾਬ ਫਕੀਰੀ ਦਾ ਦਿੱਤਾ ਹੈ। ਪਰ ਫੇਰ ਭੀ ਪੁਛਦੇ ਹਾਂ ਦੇਖਾਂ ਕਯਾ ਕਹੇਗਾ।
Taan Shah Sharaf hairaan ho ke chupp kar riha. Taan Shah Sharaf mann vich kehnda, “Hai bhai, faqiri de firqe vich kaamil hai, jisne aisa jawab faqiri da ditta hai. Par fer vi puchhde haan – dekhie ki kehnda hai.”
ਸੁਆਲ ਸ਼ਾਹ ਸ਼ਰਫ।
ਅੱਵਲ ਫਕੀਰੀ ਅੱਵਲ ਸ਼ੁਮਾਰਾ ਮੈਂ ਪੁਰਸਮਾਈਂ ਸੁਮਨਰਾ ਜਵਾਬ ਬਿਦਿਹ ਦਰਵੇਸ਼ਾ ਅਵਲੇ ਫਕੀਰੀ ਚੀਸਤ ਆਖਰ ਫਕੀਰੀ ਚੀਸਤਖਾਨਾ ਫਕੀਰੀ ਚੀਸਤ ਕੁਲਦ ਫਕੀਰੀ ਚੀਸਤਕਦੀਦਲ ਫਕੀਰੀ ਚੀਤ ਮਕਬਰੇ ਫਕੀਰੀ ਚੀਸਤਗੰਜ ਫਕੀਰੀ ਚੀਸਤ ਰੇਸ਼ਮ ਫਕੀਰੀ ਚੀਸਤ ਖਿਰਕਾ ਫਕੀਰੀ ਚੀਸਤ ਕਫਨੀ ਫਕੀਰੀ ਚੀਸਤ ਫੌਹੜੀ ਫਕੀਰੀ ਚੀਸਤ ਜਾਮਾ ਫਕੀਰੀ ਚੀਸਤ ਵਸਲਾ ਫਕੀਰੀ ਚੀਸਤ ਸੇਲੀ ਫਕੀਰੀ ਚੀਸਤ ਕਿਸ਼ਤੀ ਫਕੀਰੀ ਚੀਸਤ ਮੁਤਬਕਾ ਚੀਸਤ ਹਰ ਇਕ ਸਵਾਲਰਾ ਜਵਾਬ ਬਿਦਿਹੰਦ ਆਂ ਕਾਮਲ ਫਕੀਰੀ ਅਸਤ ਵਾ ਇਲਾ ਨਾ ਕਾਮਲੇ ਫਕੀਰੀ ਅਸਤ ਕੀ ਜਬਾਰਰਾ ਫਕੀਰੀ। ਨਾ ਦਿਹੰਦ।।
Avval fakeeri avval shumara main pursmaaee(n) sumanraa jawab bidih darvesha avale fakeeri cheest aakhar fakeeri cheestkhaana fakeeri cheest kulad fakeeri cheestkadeedal fakeeri cheet makbare fakeeri cheestganj fakeeri cheest roshan fakeeri cheest khirka fakeeri cheest kafni fakeeri cheest fohhdi fakeeri cheest jaama fakeeri cheest wasla fakeeri cheest seli fakeeri cheest kishti fakeeri cheest mutbaka cheest har ik sawaalara jawab bidihand aan kaamal fakeeri ast va ila na kaamle fakeeri ast ki jabarraa fakeeri naa dihand।।
ਜਵਾਬ ਨਾਨਕ ਸ਼ਾਹ।।
ਅਵਲ ਫਕੀਰੀ ਬਨਾਹ ਅਸਤ ਆਖਰ ਫਕੀਰੀ ਬਕਾ ਅਸਤ ਖਾਨਾ ਫਕੀਰੀ ਮੁਸਲਮ ਅਸਤ ਕੁਲਦ ਫਕੀਰੀ ਖਾਮੋਸ਼ੀ ਅਸਤ ਕਦੀਲ ਫਕੀਰੀ ਅਜਦੀਵ ਬੰਦਗੀ ਅਸਤ ਮਕਬਰੇ ਫਕੀਰੀ ਹਲੀਮੀ ਅਸਤ ਗੰਜ ਫਕੀਰੀ ਪਾਇ ਬੋਸੀਅਤ ਤਰੀਕੀ ਫਕੀਰੀ ਬਿਦਾਰੀਅਸਤ ਸੋ ਜਨ ਫਕੀਰੀ ਅਕਲ ਅਸਤ ਰੇਸ਼ਮ ਫਕੀਰੀ ਦੀਦਾਰ ਅਸਤ ਲੁਕਮਾ ਫਕੀਰੀ ਸਬੂਰ ਅਸਤ ਖਿਰਕਾ ਫਕੀਰੀ ਰਾਮਤੀ ਅਸਤ ਕਫਨੀ ਫਕੀਰੀ ਜਿੰਦਾ ਮੁਰਦਾ ਅਸਤ ਧੂੰਆ ਫਕੀਰੀ ਮਾਨਿੰਦ ਪਸ਼ੂ ਖੁਰਦ ਹਕਾਕ ਅਸਤ ਫਹੌੜੀ ਫਕੀਰੀ ਖਾਕਰੋਬੀ ਅਸਤ ਜਮਾ ਫਕੀਰੀ ਹਰ ਕਿ ਆਇਦ ਆਰਾਮਰਾ ਹਾਸਲ ਕੁਨਦਵ ਕੁਸ਼ਾਦ ਅਸਤ ਅਸਤ ਸੇਲੀ ਫਕੀਰੀ ਬਰਦਾ ਪੇਸ਼ ਮੁਰਸ਼ਦਾ ਅਸਤ ਕਿਸ਼ਤੀ ਫਕੀਰੀ ਰੋਇ ਗਰਦਾ ਅਜਰ ਜਹਾਨ ਵਸਲਾ ਫਕੀਰੀ ਜ਼ਾਮਨ ਸੈ ਪਸਾਹਿਦ ਕਰਾ ਮਾਤ ਅਸਰ ਦਰ ਮਿਹਰਵ ਕਹਿਰ ਪੁਰਮਾਪੂਰ ਅਸਰ ਮੁਕਤੀ ਫਕੀਰੀ ਮਨ ਬਸਕਾ ਕਾਕਾ ਨਸ਼ਨੀ ਅਸਤ ਅਸਤ ਕਸੇ ਬਈਂ ਤਰੀਕਾ ਅਮਲਕੁਨੱਦ ਆਂ ਕਾਮਲ ਫਕੀਰੀ ਅਸਤ ਇਲਾਨਾ ਵਾ ਲਕਮੇ ਫਕੀਰੀ ਅਸਤ ਰਾਇ ਦਨਦਰਾਹ ਫਕੀਰੀ ਚਾਗੁਮ ਕਰਦਾ ਅਸਤ।।
Avval fakeeri banāh ast, ākhir fakeeri bakā ast khānā fakeeri musalm ast, kulad fakeeri khāmoshi ast kadeel fakeeri ajdeev bandagi ast, makbare fakeeri haleemi ast ganj fakeeri pāy boseeat tareeki fakeeri bidāriast so jan fakeeri aql ast, reshām fakeeri deedār ast lukmā fakeeri saboor ast, khirkā fakeeri raamatī ast kafni fakeeri jindā murdā ast, dhūā̃ fakeeri mānind pashū khurad haqqāk ast, fahaudi fakeeri khākroobi ast jāmā fakeeri har ki āind ārāmrā hāsil kunad kushaad ast ast, seli fakeeri bardā pesh murshdā ast kishti fakeeri roe gardā, ajar jahān waslā fakeeri zāman sai pasāhid karā māt asar dar mehrav kahr purmahpur ast mukti fakeeri man baskā kānkā nashni ast ast kase baeen tareekā amalkunand ān kāmal fakeeri ast ilāna wā lakme fakeeri ast rāye dandarah fakeeri chāgum kardā ast.
ਤਦ ਫਿਰ ਸ਼ਾਹ ਸ਼ਰਫ ਪੁਛਿਆ
ਜੇ ਵਸਾਲ ਕੁਜਾਮਨੀ ਜਵਾਲ ਯਾਮਨੀ ਤਾਂ ਫੇਰ ਸ਼ਾਹ ਸ਼ਰਫ ਪੁਛਿਆ ਚਿਹਸ਼ਤਮਨੀ
Tad fir Shah Sharaf puchhia:”Je visaal kujāmnī, jawāl yāmnī?” Taan fer Shah Sharaf puchhia: “Chihshtamnī?”
ਜਵਾਬ
ਬਾਬੇ ਆਖ਼ਿਆ ਬਕੋ ਨਾਨਕ ਏਕ ਧਨੀ ਏਕ ਧਨੀ।।
Jawāb:
Baabe aakhia: “Bako Nanak – Ek Dhani, Ek Dhani.”
ਤਾਂ ਫੇਰ ਸ਼ਾਹ ਸ਼ਰਫ ਪੁਛਿਆ
ਸੁਆਲ ਸ਼ੁਮਾਮੇ ਪੁਰਸਮ ਅਹਿਲ ਜਵਾਬ ਬਗੋਦਰ ਵੇਸ਼।। ਬਿਦਹੰਦ ਕੁਲ ਸ਼ੁਮਾਰਿ ਮਜ਼ਬ ਅਸਤ।।
Taan fer Shah Sharaf puchhia:
“Sawaal shumāme pursam ahl –Jawāb bagōdar vesh? Bidahand kul shumār-e-mazhab ast?”
ਜਵਾਬ ਨਾਨਕ ਸ਼ਾਹ।
ਜੋ ਮਨੂਆ ਮੁੰਡੇ ਤਬ ਭਲੀ ਕਹਾਏ। ਬਿਨ ਮਨ ਮੂੰਡੇ ਜੁਗਤ ਨ ਪਾਏ। ਮੂੰਡ ਕਾਟ ਗੁਰ ਆਗੇ ਧਰੈ।। ਮਨਮਤ ਤਿਆਗ ਗੁਰਮਤ ਲੈ ਤਰੈ।। ਮਨ ਮੁੰਡਾਏ ਹੋਇ ਸਭ ਰੇਨਾ।। ਸੋ ਬੈਰਾਗੀ ਪਰਖੈ ਗੁਰ ਦੇਨਾ।। ਮਨ ਮੁੰਡਾਏ ਕੀ ਇਹ ਗਤ ਭਾਈ।। ਕੋ ਵਿਰਲਾ ਗੁਰਮੁਖਿ ਮਨ ਮੁੰਡਾਈ।। ਸੁਆਦ ਸਨੇਹ ਮਮਤਾ ਸਭ ਤਜੀਅੰ।। ਤਉ ਨਾਨਕ ਇਸ ਬਿਧਿ ਕੁਲਹਿ ਪਹਿਰੀਅੰ ॥੩॥
Jawab Nanak Shah:
Jo manūā muṇḍe, tab bhalī kahāe. Bin man muṇḍe jugat na pāe.Muṇḍ kāṭ gur āge dhare. Manmat tiāg, gurmat lai tare. Man muṇḍāe hoe sabh renā. So bairāgī, parkhai gur denā. Man muṇḍāe kī ih gat bhāī, Ko virlā gurmukh man muṇḍāī. Suād saneh mamta sabh tajīan. Tau Nānak, is bidh kulah pehrīan. ॥੩॥
ਤਾਂ ਫੇਰ ਸ਼ਾਹ ਸਰਫ਼ ਨੇ ਪੁਛਿਆ
ਸੁਮਾਮ ਪੁਰਸ ਅਹਿਲ ਜਬਾਬ ਬਗੋ ਦਰਵੇਸ਼ਾ ਖਿਰਕਾ ਸ਼ੁਮਾਚਿਮਾ ਜਵਾਬ ਅਸਤ॥
Taan fer Shah Sharaf ne puchhia:
“Sumām purs ahl Jabab Bago darvesha, khirqa shumāchima jawab ast!”
ਜਵਾਬ ਨਾਨਕ ਸ਼ਾਹ।
ਪੀਰ ਮਤ ਮੁਰੀਦ ਰਹਿਨੰ।। ਖਫਨੀ ਟੋਪ ਮਨ ਸਬਦ ਗਹਿਨੰ।। ਬਹੁਤਾ ਦਰੀਆਉ ਕੀਏ ਬਰੇਤੀ। ਸਹਜ ਘਰ ਬੈਠਾ ਤਾਂ ਸਿਖਿਆ ਜੇਤੀ।। ਹਰਖ ਸੋਗ ਕੀਨਾ ਆਸਰੰ।। ਪਹਿਰ ਖਫਨੀ ਦੁਸ਼ਟਾ ਬਿਦਾਰੰ ।। ਸੁੰਨ ਘਰ ਲੇ ਵਸਤੀ ਬਸਾਈ ।। ਤਉ ਕਫਨੀ ਟੋਪੀ ਕੀ ਜੁਗਤ ਪਾਈ।। ਕੁਟੰਬ ਛੋਡ਼ ਹੂਆ ਅਕੇਲਾ।। ਪਹਿਰ ਕਫਨੀ ਨਾਨਕ ਭਇਆ ਸੁਹੇਲਾ।।
Jawab Nanak Shah:
Peer mat mureed rahinan, Khafni top man shabad gahanan. Bahutā dariyāo kie bretī, Sahaj ghar baithā, tān sikhia jetī. Harkh sog keena āsaran, Pahir khafni dushtā bidāran. Sunn ghar le vastī basāī, Tau kafni topī kī jugat pāī. Kutamb chhoṛ hūā akelā, Pahir kafni, Nānak bhayā suhelā.
ਤਾਂ ਫੇਰ ਸ਼ਾਹ ਸਰਫ਼ ਨੇ ਪੁਛਿਆ ਸੁਆਲ ਮੈਂ ਤੁਰਾ ਪੁਰਸਮ ਜਵਾਬ ਬਗੋ ਬਹਿਵਾਲ ਦਰਵੇਸ਼ਾ।। ਸ਼ੁਮਾਂਚਿ ਮਜ਼ਬ ਅਸਤ।।
Taan fer Shah Sharaf ne puchhia: “Sawaal: Main turā pursam Jawab Bago bahivāl darvesha — shumānchi mazhab ast!
ਜਵਾਬ ਨਾਨਕ ਸ਼ਾਹ।। ਗੁਰ ਸ਼ਬਦ ਦੀਖਿਆ ਮਨਿ ਸਹਿਬ ਗਹਿਨੰ।। ਪੰਚ ਇੰਦ੍ਰੀਆਂ ਦ੍ਰਿੜ ਅਟਲ ਰਹਿਨੰ।। ਦ੍ਰਿਸ਼ਟਿ ਬੰਦ ਭਰਮਾ ਠਹਿਰਾਨੰ।। ਦਸਵੇਂ ਦੁਆਰ ਤਾਲਾ ਚੜਾਮੰ।। ਅਠਸਠਹਟ ਤਾੜ ਕਰਨ।। ਬਿਨੰਦੇ ਸਤਿਗੁਰ ਹਰੀਂ ਚੋਟੰ।। ਇਹ ਬਿਧ ਨਾਨਕ ਪਹਿਰਬੋ ਲੰਗੋਟੰ।।੨॥
Jawab Nanak Shah: Gur shabad dīkhiā man sahib gahanan.Panch indriyān drirh atal rahinan. Drishti band bharma ṭhahiranan. Dasven duār tālā chaṛhaman. Athsathahat tāṛ karanan. Binande Satgur harīn choṭan. Ih bidh Nānak pahirbo langoṭan. ॥2॥
ਤਾਂ ਫੇਰ ਸ਼ਾਹ ਸਰਫ਼ ਨੇ ਪੁਛਿਆ ਸੁਆਲ ਤੁਮਾਰੇ ਪੁਰਸਮ ਜਵਾਬ ਬਗੋ ਅਹਿਲ ਦਰਵੇਸ਼। ਪਾਪੋਸ਼ ਪਾਪੋਸ਼ ਤੁਰਾਚਿ ਮਜ਼ਹਬ ਅਸਤ ਬਿਦਹੰਦ।।
Taan fer Shah Sharaf ne puchhia: Sawaal: Tumāre pursam. Jawab: Bago ahl-e-darvesh. Pāpōsh, pāpōsh turāchi mazhab ast bidahand.
ਜਵਾਬ ਨਾਨਕ ਸ਼ਾਹ। ਸਰਬ ਗਿਆਨ ਮਹਿ ਨਿਸਤਰੀਤੰ। ਪਾਵਕ ਪਵਨ ਜਾਤ ਮਨ ਕੀਤੰ। ਧਰਮ ਤਰਵਰ ਕੀ ਰਹਤੰ ਰਹਿਨੰ। ਟਨ ਮੋਦਨਾ ਮਨ ਮਹਿ ਮਹਾਨੰ।। ਦਰੀਆਉ ਸੈਲਰੀ ਤਬ ਕਰੀ ਆਖੀ।। ਭਗਤ ਕਰਿ ਲੀਉ ਸਾਖੀ।। ਇਹ ਮਹਾਕਰ ਰਹੇ ਪਿਨਹਨੰ।। ਜਤ ਪਾਪੋਸ਼ ਬ੍ਰਹਮ ਹੋਇ ਰਹਨੰ।। ਬਿਨ ਬ੍ਰਹਮ ਕੀਨੇ ਪਾਪੋਸ਼ ਤਿਆਗੋ।। ਕਹੁ ਨਾਨਕ ਉਹਤਿੜਾ ਲਾਗੋ।।੬।।
Jawab Nanak Shah: Sarab giyan mahi nistarītan, pāvak pavan jāt man kītan, dharm tarvar kī rahat rahinan, kāṭan modnā man mahi mahānan. Dariyāo sailarī tab karī ākhī, bhagat kar līo sākhī. Ih mahākar rahe pinahanan, jat pāpōsh brahm hoi rahanan. Bin brahm kīne pāpōsh tiāgo, kaho Nānak uhatṛā lāgo. ॥6॥
ਫੱਕਰ ਕਹਾਵੈ ਬਾਂਧੈ ਦੁਆਰਾ।। ਮਾਇਆ ਸੰਗ ਕਰੈ ਪਸਾਰਾ।। ਫੱਕਰ ਕਹਾਵੈ ਪਕੜੇ ਲਾਠੀ।। ਓਹ ਫੱਕਰ ਨਹੀਂ ਅਮਰਕਾ ਸਾਥੀ। ਫੱਕਰ ਕਹਾਵੈ ਪਹਿਰੈ ਪੈਜਾਰ।। ਸੋ ਉਹ ਕੀ ਜਾਨੈ ਫਕੀਰੀ ਕੀ ਸਾਰ।। ਫੱਕਰ ਕਹਾਵੈ ਪਕੜੈ ਕਾਸਾ।। ਟੂਕ ਪਕੜ ਕੀ ਬੰਧੇ ਆਸਾ।। ਫੱਕਰ ਕਹਾਵੈ ਕੱਪੜੇ ਹੰਢਾਵੈ।। ਓਹ ਫਕੀਰੀ ਗ੍ਰਿਸਤ ਮਾਹਿ ਸਮਾਵੈ।। ਫੱਕਰ ਕਹਾਵੈ ਕਮਰ ਤਲਵਾਰ। ਫਕੀਰੀ ਨਹੀਂ ਉਹ ਮਨਸਬਦਾਰ।। ਫੱਕਰ ਹੋਇ ਸੁਖ ਅਸਨ ਚੜੈ।। ਤਾਂਕਉ ਅਸਮਾਨ ਤੂਟ ਨਹੀਂ ਪੜੈ।। ਫੱਕਰ ਕਹਾਵੈ ਸਿਰ ਦਸਤਾਰੁ। ਉਹ ਫੱਕਰ ਹਰ ਤਰਫ ਮੇਂ ਖੁਆਰ।। ਫੱਕਰ ਕਹਾਵੈ ਚੜੈ ਤੁਰਗੰ।। ਸਰਗਰਦਾਨ ਮਾਇਆ ਕੇ ਸੰਗ।। ਫੱਕਰ ਕਹਾਵੈ ਕਰੇ ਸੁਆਲ।। ਮਹਾਂ ਜੰਜਾਲੀ ਸਦਾ ਜੰਜਾਲ।। ਫੱਕਰ ਦਾ ਮੁਜਾਹਰ ਪਾਨੀ ਪਉਣ।। ਦਲਦਸਤਾਰ ਮਤਾ ਆਵਾਗਉਣ।। ਇਤਨਿਆਂ ਫੱਕਰਾਂ ਥੀਂ ਗਿਰਹੀ ਭਲਾ।। ਨਾਨਕ ਖੈਰ ਕਮਾਵੇ ਸਫਲਿ ਫਲਾ।।
Fakkr kahāvai bāndhai duārā, māiā sang karai pasārā. Fakkr kahāvai pakṛe lāṭhī, oh fakkr nahīn Amarkā sāthī. Fakkr kahāvai pahirai paijār, so uh kī jānai fakīrī kī sār. Fakkr kahāvai pakṛai kāsā, ṭūk pakṛ kī bandhe āsā. Fakkr kahāvai kappṛe haṇḍhāvai, oh fakīrī grisat māhi samāvai. Fakkr kahāvai kamar talwār, fakīrī nahīn oh mansabdār. Fakkr hoi sukh asan chaṛhai, tānkau asmān ṭūṭ nahīn paṛhai. Fakkr kahāvai sir dastār, oh fakkr har taraf meṅ khuār. Fakkr kahāvai chaṛhai turgan, sargardān māiā ke sang. Fakkr kahāvai kare su’āl, mahān janjālī sadā janjāl. Fakkr dā mujāhar pānī paun, daldastār matā āvāgāun. Itniyāṁ fakkrāṁ thīṅ girahī bhalā, Nānak khair kamāve safal phalā.
ਤਾਂ ਫੇਰ ਸ਼ਾਹ ਸਰਫ਼ ਸੁਆਲ ਕੀਤਾ ਕਿ ਹੇ ਬਾਬਾ ਨਾਨਕ ਜੀ ਯੇਹ ਜੋ ਫਕੀਰੀ ਕੇ ਬਸਤ ਪਹਿਰਤੇ ਹੈਨ, ਅਰ ਫਕੀਰੀ ਕਾ ਭੇਖ ਕਰਕੇ ਆਪ ਕਉ ਬਡਾ ਕਹਾਵਤੇ ਹੈਨ, ਸੋ ਤਉ ਇਸ ਤਰ੍ਹਾਂ ਫਕੀਰੀ ਹਾਸਾਲ ਨ ਹੋਈ ਨ ਗ੍ਰਿਹੀ ਨ ਉਦਾਸੀ ਕੁਰਾਹੀ ਰਹਾ, ਪਰ
ਏਕ ਅਵਰ ਹਮਾਰੇ ਮਨ ਮਹਿ ਬਾਤ ਰਹੀ ਹੈ ਜੋ ਤੇਰੇ ਬਸਤਰ ਫਕੀਰੀ ਕੇ ਹੇਨ ਤਿਨਕੀ ਸਭ ਖਾਸੀਅਤ ਕਹੀਐ ਜੀ ਜੋ ਹਮਾਰੀ ਨਿਸ਼ਾ ਹੋਵੇ
Taan fer Shah Sharaf sawaal keeta:
“Ke he Baba Nanak ji, yeh jo faqīrī ke bastar pahirte hain, aur faqīrī kā bhekh karke āp ko baṛā kahāwate hain, so tau is tarah faqīrī hāsal na hoī — na grihī, na udāsī, kurāhī rahā. Par ek avar hamāre man mahi bāt rahī hai — jo tere bastar faqīrī ke hain, tinkī sabh khāsiyat kaheīai ji, jo hamārī nishān ho ve.”
ਤਾਂ ਬਾਬੇ ਆਖਿਆ ਸੁਣਹੁ ਸ਼ਾਹ ਸਰਫ਼ ਫਕੀਰ ਪਹਿਲਾਂ ਫਕੀਰੀ ਅੰਦਰ ਚਾਹੀਏ। ਫਕੀਰੀ ਐਸੀ ਹੈ ਤਾਂ ਭਾਵੇਂ ਗ੍ਰਿਹਸਤ ਮਹਿੰ ਰਹੇ ਭਾਵੇਂ ੳਦਾਸੀ ਮਹਿੰ ਹੋਵੇ ਅਰ ਫਕੀਰ ਹੋਵੇ ਅਰ ਅਮਲ ਗ੍ਰਿਹਸਤੀਆਂ ਕੇ ਕਰੇ ਅਰ ਲਿਬਾਸ ਫਕੀਰੀ ਕਾ ਕਰੇ ਮੁੰਡ ਮੁੰਡਾਵਣਾ ਅਰ ਟੋਪੀ ਕਰਨੀ ਲੰਗੋਟੀ ਪਹਿਰਨੀ ਤਬ ਇਸਕੇ ਬਸਤਰ ਤੋਬਹ ਕਰ ਉਠਤੇ ਹੈਂ ਅਰ ਕਹਿਤੇ ਹੈਨ ਜੋ ਹੇ ਹੈਵਾਨ ਖੁਦਾਇ ਦੇ ਤੂੰ ਜੋ ਅਸਾਨੂੰ ਪਹਿਨਦਾ ਹੈਂ ਸੋ ਤੂੰ ਕਿਉਂ ਪਹਿਨਦਾ ਹੈਂ ਅਰ ਜਿਸਕੇ ਅਸੀਂ ਬਸਤਰ ਹਾਂ ਜੇ ਉਨਾਂ ਹੀ ਜੇਹਾ ਹੋਵੇਂ ਤਾਂ ਤੂੰ ਅਸਾਂ ਨੂੰ ਪਹਿਰ ਤਬ ਟੋਪੀ ਬੋਲੀ ਸੁਨਹੁ ਹੈਵਾਨ ਖੁਦਾਇਦੇ ਬੰਦੇ ਟੋਪੀ ਪਹਿਰਨੀ ਅਰ ਸਿਰ ਮੁੰਡਾਵਣਾ ਜੋ ਹੈ ਸੋ ਬਾਲਕਿਆਂ ਕਾ ਕਾਮ ਹੈ ਜੋ ਬਾਲਕ ਕੀ ਭਾਂਤ ਮਨ ਹੋਵੇ ਤਾਂ ਮੈਨੂੰ ਪਹਿਰ ਅਤੇ ਸਿਆਣਾ ਹੋਵੇ ਤਾਂ ਨ ਪਹਿਰ ਸਿਰ ਅਜਾਬ ਚੜੀਗਾ ਅਰ ਬਹੁੜ ਕਫਨੀ ਬੋਲੀ ਜੁ ਵੇ ਬੰਦੇ ਖੁਦਾਇ ਦੇ ਤੂੰ ਜੋ ਮੈਨੂੰ ਪਹਿਰਦਾ ਹੈਂ ਸੋ ਕਿਉਂ ਪਹਿਰਦਾ ਹੈਂ ਜੋ ਮੈਂ ਕਫਨੀ ਹਾਂ ਸੋ ਮੁਰਦੇ ਦਾ ਪਹਿਰਣਾ ਹੈ ਹਾਂ ਜੇ ਜੀਵੰਦਿਆਂ ਮੋਇ ਰਹੇ ਤਾਂ ਮੈਨੂੰ ਪਹਿਰ ਅਤੇ ਜੇ ਕੋਈ ਦੁਨੀਆਂ ਦੀ ਹਿਰਸ ਮਨ ਵਿੱਚ ਹਈ ਤਾਂ ਮੈਨੂੰ ਨਾ ਪਹਿਰ ਗ੍ਰਿਹਸਤ ਵਿੱਚ ਹੀ ਰਹੇ ਬਹੁੜੋ ਫਹੋੜੀ ਬੋਲੀ ਸੁਣਹੁ ਵੇ ਬੰਦੇ ਖੁਦਾਇ ਦੇ ਤੂੰ ਜੋ ਮੈਨੂੰ ਹੱਥ ਲੈਂਦਾ ਹੈਂ ਸੋ ਕਿੳਂ ਲੈਂਦਾ ਹੈਂ ਜੋ ਮੈਂ ਫਹੋੜੀ ਹਾਂ ਸੋ ਮਿਸਲ ਗੁਦੜੀ ਹਾਂ ਜੋ ਗੁਦੜੀ ਦੀ ਭਾਂਤਿ ਹੋਇ ਰਹੇ ਅਤੇ ਧੂਏਂ ਦੀ ਸੁਆਹ ਨਾਲ ਮਿਲ ਰਹੇਂ ਬੁਰਾ ਭਲਾ ਸਭ ਹੂੰਝ ਸੁੱਟੇਂ ਤਾਂ ਤੂੰ ਮੈਨੂੰ ਹੱਥ ਫੜ ਨਹੀਂ ਤਾਂ ਮਤ ਫੜ ਤਾਂ ਫੇਰ ਧੁੰਆਂ ਬੋਲਿਆ ਜੋ ਵੇ ਬੰਦੇ ਖੁਦਾਇ ਤੂੰ ਮਤ ਜਲਾਇ ਜੇ ਤੂੰ ਆਪਣੇ ਪੰਜ ਹਵਾਸ ਪਹਿਲੇ ਜਲਾਏਂ ਤਾਂ ਮੈਨੂੰ ਜਲਾਇ ਨਹੀਂ ਤਾਂ ਮਤ ਜਲਾਇ। ਕਿਉਂ ਕਰ ਮੈਂ ਦਿਨ ਰਾਤ ਜਲਦਾ ਰਹਿੰਦਾ ਹਾਂ ਜੋ ਏਵੇਂ ਜਲੇ ਵਾਂਗੂੰ ਖੁਦਾਇ ਵਲ ਹੋਵਹਿ ਤਾਂ ਮੈਨੂੰ ਜਲਾਇ ਨਹੀਂ ਤਾਂ ਮਤ ਜਲਾਇ ਮੇਰੇ ਹੀ ਵਾਂਗੂੰ ਸੁਆਹ ਦੀ ਢੇਰੀ ਹੋਇ ਰਹੁ ਤਾਂ ਫੇਰ ਚਿੱਪੀ ਬੋਲੀ ਜੋ ਮੀਆਂ ਵੇ ਬੰਦੇ ਖੁਦਾਇ ਦੇ ਮੈਨੂੰ ਜੋ ਹੱਥ ਲੈਂਦਾ ਹੈ ਸੋ ਕਿਉਂ ਲੈਂਦਾ ਹੈਂ ਹੋਰਨਾਂ ਭਾਂਢਿਆਂ ਦੇ ਮੂੰਹ ਸਿਧੇ ਹੈਨ ਅਤੇ ਮੇਰਾ ਮੂੰਹ ਆਪਣਾ ਹਈ ਜੇ ਲੋਕ ਜਹਾਨ ਦੇਸ਼ ਨਾਲੋਂ ਮੂੰਹ ਆਪਣਾ ਕਰ ਰੱਖੇ ਤਾਂ ਮੈਨੂੰ ਹੱਥ ਲਾ ਨਹੀਂ ਤਾਂ ਮਤ ਮੇਰੇ ਨਜ਼ੀਕ ਆਵੈਂ ਤਾਂ ਫੇਰ ਸੇਲੀ ਬੋਲੀ ਅਵੇ ਬੰਦੇ ਖੁਦਾਇ ਦੇ ਮੈਂ ਬੰਧਨ ਬਰਦੇ ਦਾ ਹਾਂ ਜੇ ਮੈਨੂੰ ਗੱਲ ਰੱਖਦਾ ਹੈਂ ਤਾਂ ਪਹਿਲੇ ਮੁਰਸ਼ਦ ਦੇ ਅਗੇ ਬਰਦਾ ਹੋਇ ਰਹੁ ਜਿੱਧਰ ਤੈਨੂੰ ਚਿਤੈ ਤਿੱਧਰ ਹੀ ਤੂੰ ਜਾਹ ਅਤੇ ਉਜਰ ਨ ਆਣ ਤਾਂ ਮੈਨੂੰ ਗਲ ਪਾਇ ਨਹੀਂ ਤਾਂ ਮਤ ਗਲ ਪਾਇ ਫੇਰ ਪਊਏ ਬੋਲੇ ਵੇ ਬੰਦੇ ਖੁਦਾਇ ਦੇ ਅਸੀਂ ਸੰਗਲ ਬੰਦੀਵਾਨ ਦੇ ਹਾਂ ਜੇ ਅਸਾਨੂੰ ਪੈਰੀਂ ਪਾਏਂ ਅਤੇ ਪਾਇਆ ਲੱੜੇਂ ਤਾ ਅਪਨੀ ਦਉੜ ਦਲੀਲ ਦੁਨੀਆਂ ਦੀ ਵਰਜ ਰੱਖ ਦਰ ਖੁਆਰ ਨਾ ਹੁੰਦਾ ਫਿਰ ਖੁਦਾਇ ਵੱਲ ਆਓ ਆਸਨ ਦ੍ਰਿੜ ਕਰ ਦੇਹ ਤਾਂ ਫਕੀਰੀ ਦੇ ਬਸਤਰ ਬੋਲੇ ਬਹੁਰ ਫਕੀਰੀ ਕਾ ਕਿਆ ਰਾਹ ਹੈ ਜੋ ਇੱਕ ਵਾਰ ਘਰ ਤਿਆਗ ਨਿਕਲੇ ਫਿਰ ਘਰ ਘਰ ਹੱਥ ਅੱਡੇ ਨਹੀਂ ਜਾਇ ਸਬਰ ਕਰ ਗੋਸ਼ਾ ਪਕੜ ਕਰ ਬਹਿ ਰਹੇ ਅਤੇ ਰੱਬ ਵੱਲ ਧਿਆਨ ਲਾਇ ਇੱਕੇ ਤਾਂ ਦਮ ਨਿਕਲ ਦੌੜਿਆ ਇੱਕੇ ਤਾਂ ਖੁਦਾਇ ਮਿਲਿਆ ਫਿਰ ਜਿਸ ਦੁਨੀਆਂ ਨੂੰ ਤਰਕ ਨਿਕਲੇ ਅਤੇ ਫਿਰ ਉਸ ਦੁਨੀਆਂ ਦੇ ਲੋਕਾਂ ਅੱਗੇ ਟੁਕੜੇ ਮੰਗਣ ਲੱਗਾ ਤਾਂ ਖੁਦਾਇ ਨਾਲੋਂ ਫਿਰਿਆ ਜ਼ਰਦਰੋਇ ਹੋਇਆ ਕਿਸੇ ਮਜਲਸ ਨ ਪਹੁੰਚਾ ਜੇ ਅਵੇਹੀ ਫਕੀਰੀ ਕਮਾਵੇ ਤਾਂ ਘਰ ਹੀ ਭਲਾ ਹੈ ਜੇ ਖੁਦਾਇ ਦੇ ਰਾਹ ਚਲੇਂ ਤੇ ਦੁਨੀਆਂ ਨਾਲੋਂ ਸੁਰਖਰੂ ਹੋਵੇਂ ਜਦ ਕਦ ਖੁਦਾਇ ਦੇ ਫਕੀਰ ਆਖ ਗਏ ਹੈਨ ਜਿਸ ਅੰਦਰ ਫਕੀਰੀ ਕੀਤੀ ਸੋ ਫਕੀਰ ਹੋਇਆ ਖੁਦਾਇ ਨੂੰ ਪਹੁਤਾ ਅਤੇ ਜਿਸ ਨਹੀਂ ਕੀਤੀ ਸੋ ਸ੍ਵਾਂਗੀ ਹੋਇਆ। ਜੈਸੇ ਭਗਤੀਆ ਜੋਗੀ ਕਾ ਸਾਂਗਕਰ ਆਂਵਦਾ ਹੈ ਓਹ ਜਾਨੀਤਾ ਹੈ ਜੋ ਜੋਗੀ ਹੈ, ਪਰ ਉਸਦੇ ਲੱਛਣ ਜ਼ਾਹਰ ਹੋਂਦੇ ਹੈਨ ਤਾਂ ਸਭ ਕੋਈ ਆਖਦਾ ਹੈ ਜੋ ਭਗਤੀਆ ਸੰਗੀ ਹੈ ਤੇ ਭੇਖ ਜੋਗੀ ਦਾ ਕੀਤਾ ਹੈ ਤਿਉਂ ਹੀ ਸਿੱਧ ਹੋਵੇ ਪੀਰ ਹੋਵੇ ਸੰਤ ਹੋਵੇ ਮਹਾਂਪੁਰਖ ਭਗਤ ਹੋਵੇ ਜੇ ਫਕੀਰੀ ਦਾਵੈ ਹੋਇ ਰਹੇ ਤਾਂ ਸੱਚੀ ਫਕੀਰੀ ਨਹੀਂ ਝੂਠੀ ਫਕੀਰੀ ਦੀਨ ਦੁਨੀਆਂ ਵੱਲੋਂ ਗਿਆ ਪਰ ਗੱਲ ਹੈ ਜੋ ਬੰਦੇ ਹੱਥ ਕੁਝ ਨਾਹੀਂ ਜਿਸਹਿ ਦੇਹ ਤਿਸਹਿ ਮਉਲਾ-
Taan Babae aakhia: “Sunho Shah Sharaf, faqīr pehlāṁ faqīrī andar chāhīe. Faqīrī aisi hai ke bhāve grihast mahiṁ rahe, bhāve udāsī mahiṁ howe — agar faqīr howe te amal grihastīāṁ ke kare, aur libās faqīrī kā kare — muṇḍ muṇḍāvaṇā, aur ṭopī karnī, langoṭī pahirnī — tab iske bastar taubah kar uṭhte hain, aur kehnde han: ‘Jo he hawān-e-Khudāyī de, tū jo asānū pahindā haiṁ, so tū kyun pahindā haiṁ? Aur jiske asīṁ bastar hāṁ, je unāṁ hī jehā howeṁ, tāṁ tū asāṁnū pahir.’
Tab ṭopī bolī: ‘Sunho hawān-e-Khudāyī de bande! Ṭopī pahirnī aur sir muṇḍāvaṇā jo hai, so bālkāṁ kā kām hai. Jo bālak kī bhāṁt man howe, tāṁ mainū pahir, te siyāṇā howe tāṁ na pahir. Sir ajāb chaṛīgā.’
Bahuro kafnī bolī: ‘Jo we bande Khudāyī de, tū jo mainū pahindā haiṁ, so kyun pahindā haiṁ? Jo main kafnī hāṁ, so murde dā pahiraṇā hāṁ. Je jīvandiyāṁ moi rahe, tāṁ mainū pahir, ate je koi duniyāṁ dī hirs man vich hai, tāṁ mainū na pahir. Grihast vich hī rahe.’
Bahuro fahoṛī bolī: ‘Sunho we bande Khudāyī de! Tū jo mainū hath laindā haiṁ, so kyun laindā haiṁ? Jo main fahoṛī hāṁ, so misl gudṛī hāṁ. Jo gudṛī dī bhāṁti hoe rahe, ate dhūeṁ dī suāh nāl mil rahe, burā bhalā sabh hūñjh suṭṭe, tāṁ tū mainū hath phaṛ, nahīṁ tāṁ mat phaṛ.’
Tab dhūāṁ bolia: ‘Jo we bande Khudāyī de, tū mat jalā, je tū āpṇe panj hawās pehle jalāeṁ, tāṁ mainū jalā, nahīṁ tāṁ mat jalā. Kyunke main din-rāt jaldā rahindā hāṁ. Jo even jale vāṅgūṁ Khudā val howe, tāṁ mainū jalā, nahīṁ tāṁ mat jalā. Mere hi vāṅgūṁ suāh dī ḍherī hoe rahu.’
Tab chippī bolī: ‘Miyāṁ we bande Khudāyī de, mainū jo hath laindā haiṁ, so kyun laindā haiṁ? Hornāṁ bhāṇḍiāṁ de muh sidhe han, ate merā muh āpṇā hai. Je lok jahān des nāloṁ muh āpṇā kar rakkhe, tāṁ mainū hath lā, nahīṁ tāṁ mat mere nazdīk āve.’
Tab selī bolī: ‘Ave bande Khudāyī de! Main bandhan bardā dā hāṁ. Je mainū gal rakhdā haiṁ, tāṁ pehle murshid de agge bardā hoe rahu. Jiddhar tainū chitai, tiddhar hī tū jāh, ate ujar na āṇ, tāṁ mainū gal pāi, nahīṁ tāṁ mat gal pāi.’
Phir paūe bole: ‘We bande Khudāyī de! Asīṁ sangal bandīvān de hāṁ. Je asānū pairīṁ pāeṁ, ate pāiā laṛeṁ, tāṁ āpṇī daur dalīl duniyā dī waraj rakh, dar khwār na hove. Phir Khudāe val āo, āsan driṛh kar deh.’
Tab faqīrī de bastar bolle: ‘Bahuro faqīrī kā kiā rāh hai? Jo ikk vār ghar tiāg nikle, phir ghar-ghar hath aḍḍe nahīṁ jāe. Sabar kar, goshā pakṛh kar bahi rahe, ate Rabb val dhyān lāe. Ikkai tāṁ dam niklīāṁ, ikkai tāṁ Khudāe miliā. Phir jis duniyāṁ nūṁ tark nikle, ate phir us duniyā de lokāṁ agge ṭukṛe maṅgaṇ laggā — tāṁ Khudāe nāloṁ phiriya, zardruwiā hoeā. Kisī majlis na pahuṅchā. Je avehī faqīrī kamāve, tāṁ ghar hī bhalā hai.’
‘Je Khudāe de rāh chale, te duniyā nāloṁ surkhrū howe. Jad kad Khudāe de faqīr ākh gaye han: jis andar faqīrī kītī, so faqīr hoeā, Khudāe nūṁ pahuncha. Ate jis nahīṁ kītī, so swāngī hoeā.’
‘Jaise Bhagatīāṁ jogī kā sāng kar āundā hai — oh jānītā hai ke jogī hai, par usde lachhan zahir honde han, tāṁ sabh koī ākhda hai ke Bhagatīā sangī hai te bhekh jogī dā kītā hai. Tiūn hī sidh hove, pīr hove, sant hove, mahāpurakh, bhagat hove — je faqīrī dā dawai hoe rahe, tāṁ sachī faqīrī nahīṁ, jhūṭhī faqīrī hai. Dīn-duniyāṁ valon giā. Par gall hai: jo bande hath kuch nahīṁ — jiseh deh, tiseh Maulā.
ਸਲੋਕ॥
ਗੱਲਾਂ ਵਾਤ ਨ ਜੋਗੀਆਂ ਪੈਰੀ ਜੋਗ ਨ ਪੰਧ॥
ਤਿਸੈ ਅਕਲ ਨ ਅਪੜੈ ਜਿਥੇ ਪਿਰੀਆ ਦੀ ਸੰਧ॥
Salok: Gallān vāt na jogīāṁ, pairī jog na pandh. Tisai akal na apṛai, jithe pirīā dī sandh
ਤਾਂ ਫੇਰ ਸ਼ਾਹ ਸਰਫ਼ ਆਖਿਆ ਵਾਹ ਵਾਹ ਬਾਬਾ ਨਾਨਕ ਜੀ ਵਾਹ ਵਾਹ ਤੇਰੀ ਫਕੀਰੀ ਨੂੰ ਅਤੇ ਵਾਹ ਵਾਹ ਖੁਦਾਇ ਨੂੰ ਜਿਸ ਦੀਆਂ ਇਹ ਵਡਿਆਈਆਂ ਹੈਨ ਫਕੀਰੀ ਇਸਦਾ ਨਾਉਂ ਹੈ ਜੋ ਬਾਬੇ ਨਾਨਕ ਜੀ ਤੁਧ ਕੀਤੀ ਹੈ ਅਤੇ ਜੀ ਗੁਰਿਆਈ ਭੀ ਤੇਰੇ ਹੀ ਨਾਇ ਅਤੇ ਤੇਰੇ ਹੀ ਲਾਇਕ ਹੈ ਅਤੇ ਜ਼ੁਹਦ ਉਸ ਦਾ ਨਾਉਂ ਹੈ ਜੋ ਸ਼ੇਖ ਫਰੀਦ
ਕੀਤਾ ਹੈ ਪੀਰੀ ਓਹੀ ਨੇ ਜੋ ਖਵਾਜੇ ਮੋਨਦੀਨ ਚਿਸ਼ਤੀ ਕੀਤੀ ਹੈ ਅਤੇ ਪਾਤਿਸ਼ਾਹੀ ਓਹੀ ਹੈ ਜੋ ਰਸਾਤਲ ਪਨਾਹ ਕੀਤੀ ਹੈ ਅਦਲ ਉਸਦਾ ਨਾਉਂ ਹੈ ਜੋ ਉਮਰ ਖਿਤਾਬ ਕੀਤਾ ਹੈ ਤਿਆਗ ਉਹੀ ਹੈ ਜੋ ਕਬੀਰ ਭਗਤ ਕੀਤਾ ਹੈ ਜੋਗ ਉਹੀ ਜੋ ਗੁਰਖਨਾਥ ਕੀਤਾ ਹੈ ਤਿਆਗ ਓਹੀ ਹੈ ਜੋ ਰਾਜੇ ਭਰਥਰੀ ਅਤੇ ਗੋਪੀਚੰਦ ਕੀਤਾ ਹੈ। ਤਪ ਓਹੀ ਹੈ ਜੋ ਰਾਜੇ ਜਨਕ ਕੀਆ ਹੈ ਸੰਨਿਆਸ ਓਹੀ ਹੈ ਜੋ ਦੇਵਦੱਤ ਕੀਆ ਹੈ। ਤਪ ਓਹੀ ਹੈ ਜੋ ਲਛਮਣ ਕੀਆ ਹੈ। ਜੋਰ ਓਹੀ ਹੈ ਜੋ ਹਨਵੰਤ ਬੀਰ ਕਰਾ ਹੈ। ਜੁੱਧ ਓਹੀ ਹੈ ਜੋ ਦਹਿਸਿਰ ਕੀਆ ਹੈ। ਬਿਓਗ ਓਹੀ ਹੈ ਜੋ ਰਾਮਚੰਦ ਕੀਤਾ ਹੈ। ਹਠ ਓਹੀ ਜੋ ਧਰੂ ਭਗਤ ਕੀਤਾ ਹੈ। ਸਤ ਓਹੀ ਹੈ ਜੋ ਸੀਤਾ ਕੀਆ ਹੈ। ਗ੍ਰਿਹਸਤ ਓਹੀ ਹੈ ਜੋ ਬਾਵੇ ਆਦਮ ਕੀਆ ਹੈ। ਇਤਨੀਆਂ ਸਿਫਤਾਂ ਜਾਂ ਸ਼ਾਹ ਸ਼ਰਫ ਕੀਤੀਆਂ ਤਾਂ ਫੇਰ ਬੈਰਾਗ ਵਿੱਚ ਹੋਇ ਗਿਆ ਤਾਂ ਸ਼ਬਦ ਬੋਲਿਆ—
Taan fer Shah Sharaf aakhia: “Wah wah Baba Nanak ji! Wah wah terī faqīrī nūṁ, ate wah wah Khudāe nūṁ, jis dīāṁ ih vaḍiāīāṁ han. Faqīrī us dā nāuṁ hai jo Bābe Nānak ji! tusi kītī hai. Ate jī, gurīāī bhī tere hī nāiṁ, ate tere hī lāyak hai. Zuhd (renunciation) us dā nāuṁ hai jo Sheikh Farīd kītā hai. Pīrī ohī hai jo Khwāja Moīnuddīn Chishtī kītī hai. Pātishāhī ohī hai jo rasātl panāh kītī hai (jo apnā raj taṛ ditā). Adal (justice) us dā nāuṁ hai jo Umar kītā hai. Tiāg ohī hai jo Kabīr Bhagat kītā hai. Jog ohī hai jo Gurakhnāth kītā hai. Tiāg ohī hai jo Rājā Bharatharī ate Gopīchand kītā hai. Tap ohī hai jo Rājā Janak kītā hai. Sannyās ohī hai jo Devdatt kītā hai. Tap ohī hai jo Lachhman kītā hai. Jor (strength) ohī hai jo Hanumant Bīr karā hai. Juddh ohī hai jo Dahasīr (Raavan) kītā hai. Biyog (separation) ohī hai jo Rāmchand kītā hai. Hath (firm discipline) ohī hai jo Dhru Bhagat kītā hai. Sat (truth) ohī hai jo Sītā kītī hai. Grihast (household life) ohī hai jo Bābe Ādam kītā hai. Itniāṁ sifatāṁ jāṁ Shah Sharaf kītīāṁ, tāṁ fer bairāg vich hoī giā tāṁ… Shabad bolia—
Leave a comment