ਆਖੇ ਕਾਜ਼ੀ ਰੁਕਨਦੀਨ ਸੁਣ ਨਾਨਕ ਦਰਵੇਸ਼॥ ਐਥੋਂ ਕਲਮੇ ਪਾਕ ਜੋ ਸੋ ਅਲਹ ਦੇ ਦਰਵੇਸ਼॥ ਅਵਲ ਨਾਇ ਖੁਦਾਇ ਦਾ ਦੋਇਮ ਨਬੀ ਰਸੂਲ॥ ਨਾਨਕ ਕਲਮਾਂ ਯਾਦ ਕਰ ਦਰਗਹਿ ਪਵੈ ਕਬੂਲ॥ ਲਿਖਿਆ ਧੁਰ ਦਰਗਾਹ ਦੇ ਹਿਕਸ ਬਾਝ ਨ ਕੋਇ॥ ਕਹੈ ਮੁਹੰਮਦ ਉੱਮਤੀ ਕਲਮਾ ਪਾਕ ਬੁਗੋਇ॥ ਸਾਹਿਬ ਦਾ ਫੁਰਮਾਇਆ ਲਿਖਿਆ ਵਿਚ ਕਿਤਾਬ॥ ਦੋਜਕ ਜਲਦੇ ਨਾ ਪਵਨ ਜੋ ਪੜ੍ਹਦੇ ਕਲਮਾਂ ਪਾਕ॥ ਤ੍ਰੀਹੇ ਰੋਜੇ ਜੋ ਰੱਖਣ ਪੰਜੇ ਵਕਤ ਨਮਾਜ਼॥ ਭਿਸਤ ਤਿਨਾ ਕੋ ਜੋਦੜੀ ਲੱਥੇ ਸਭ ਅਜਾਬ॥ ਆਤਸ਼ ਦੋਜ਼ਕ ਹਾਵੀਏ ਕਾਫਰ ਨਿਤ ਜਲੰਨਿ॥ ਮੁਸਲਮਾਨ ਮੁਸਲਮੀ ਜੇ ਖਾਕੂ ਸੰਗ ਮਿਲੰਨਿ॥ ਕਾਇਮ ਹੋਇ ਕਿਆਮਤੀ ਵਤ ਨਾ ਆਵਨ ਜਾਨ॥ ਰਕਨਲ ਰੂਹ ਅਮਾਨਤੀ ਜੋ ਸਾਬਤ ਰਖੇ ਈਮਾਨ॥
Aakhe Qazi Rukn-deen sun Nanak darvesh, aithon kalme paak jo so Allah de darvesh, awwal naa-e Khudaaye da do-em Nabi Rasool, Nanak kalma yaad kar dargah pavai kabool, likhia dhur dargah de hikkas baajh na koi, kahe Muhammad ummati kalma paak bugoi, Sahib da furmaiya likhia vich kitaab, dozak jalde na pavan jo parhde kalma paak, tireeh roje jo rakhann panje waqt namaaz, bhist tina ko jodri latthe sabh azaab, aatish dozak haaviye kafir nit jalann, musalmaan musalmi je khaaku sang milann, qaaim hoi Qayaamati vat na aavan jaan, ruknal rooh amaanti jo saabit rakhe imaan.
ਜਵਾਬ ਨਾਨਕ ਸ਼ਾਹ ਸੂਰਾ
ਸੁਨਹੁ ਕਾਜ਼ੀ ਰੁਕਨਦੀਨ ਆਖੀ ਨਾਨਕ ਸ਼ਾਹ ॥ ਜਿਨਾਂ ਈਮਾਨ ਸਲਾਮਤੀ ਸੇ ਦਰਗਹ ਪਾਇਨ ਰਾਹ ॥ ਅੱਵਲ ਨਾਇ ਖੁਦਾਇ ਦਾ ਕੇਤੇ ਨਬੀ ਰਸੂਲ ॥ ਰੁਕਨਲ ਨੀਅਤ ਰਾਸ ਕਰ ਦਰਗਹ ਪਵੇ ਕਬੂਲ ॥ ਲਿਖਿਆ ਦਰ ਖੁਦਾਇ ਦੇ ਹਿਕਸ ਬਾਝ ਨ ਕੋਇ ॥ ਦੂਜੀ ਕੁਦਰਤਿ ਸਾਜਿਕੈ ਰੰਗ ਦਿਖਾਏ ਸੋਇ ॥ ਇਕਦਰ ਦਾਤਿ ਲੱਖ ਲੱਖ ਲਖਹੁ ਲੱਖ ਅਸੰਖ ॥ ਨਾਨਕ ਕੀਮਤ ਨਾ ਪਵੈ ਸਾਹਿਬ ਅਗਮ ਬਿਅੰਤ ॥ ਆਦਮ ਹਵਾ ਸਿਰਜਿਆ ਕੁਦਰਤਿ ਬੰਦੇ ਦੋਇ ॥ ਦੁਹੀ ਹੱਥ ਉਪਜੀ ਮੇਦਨੀ ਜੀਅ ਜੰਤ ਅਲੋਇ ॥ ਕੇਤੇ ਨੂਰ ਮੁਹੰਮਦੀ ਡਿਠੇ ਨਬੀ ਰਸੂਲ ॥ ਨਾਨਕ ਕੁਦਰਤਿ ਦੇਖ ਕਰ ਖੁਦੀ ਗਈ ਸਭ ਭੂਲ ॥ ਅੱਲਾ ਵਾਲੀ ਦਰਗਾਹ ਦਾ ਅੰਤ ਨਾ ਪਾਰਾਵਾਰ ॥ ਕੇਈ ਅਸੰਖਾ ਤਬਕ ਕਰ ਬਿਅੰਤ ਬੇਸ਼ੁਮਾਰ ॥ ਇਕੋ ਦਰ ਦਰਗਾਹ ਇਕ ਇਕੋ ਪਾਕ ਖੁਦਾਇ ॥ ਦੂਜੀ ਕੁਦਰਤਿ ਸਾਜਕੇ ਹੋਣਾ ਬੇਪਰਵਾਹ ॥ ਇਕੇ ਆਸ਼ਕ ਆਪ ਹੈ ਹੋਰ ਮਸ਼ੂਕ ਨ ਹੋਇ ॥ ਕੁਦਰਤਿ ਕਈ ਮਸ਼ੂਕ ਹੈ ਦਾਵਾ ਕਰਦੇ ਸੋਇ ॥ ਸਾਹਿਬ ਕਿਸੇ ਨਾ ਦੇਖਿਆ ਸਭ ਕੁਦਰਤਿ ਨੋਂ ਲਪਟਾਇ ॥ ਕੁਦਰਤਿ ਅੰਤ ਨ ਪਾਵਨੀ ਫਿਰ ਫਿਰ ਧੱਕੇ ਖਾਇ ॥
ਕੇਤੇ ਲਖ ਪੈਕੰਬਰਾਂ ਮਰ ਫਿਰ ਹੋਵੈ ਖਾਕ ॥ ਖਾਕੂ ਤੇ ਫਿਰ ਉਪਜਹਿ ਕਈ ਅਸੰਖਾਂ ਲਾਖ ॥ ਤਿਤ ਦਰ ਲਖ ਮੁਹੰਮਦਾ ਲਖ ਬ੍ਰਹਮੇ ਬਿਸ਼ਨ ਮਹੇਸ਼ ॥ ਲਖ ਲਖ ਰਾਮ ਵਡੀਰੀਅਹਿ ਲਖ ਰਾਹੀ ਲਖ ਵੇਸ॥ ਲਖ ਲਖ ਓਥੇ ਜਤੀ ਹੈ ਸਤੀ ਅਹੁਤੇ ਸੰਨਿਆਸ॥ ਲਖ ਲਖ ਓਥੈ ਗੋਰਖਾ ਲੱਖ ਨਾਥਾਂ ਲੱਖ ਨਾਥ॥ ਲਖ ਲਖ ਓਥੈ ਆਸਨਾ ਗੁਰ ਚੇਲੇ ਰਹਿਰਾਸ॥ ਲਖ ਲਖ ਦੇਵੀ ਦੇਵਤੇ ਲਖ ਦਾਨੋਂ ਲੱਖ ਨਿਵਾਸ॥ ਲਖ ਪੀਰ ਪੈਕੰਬਰ ਅਉਲੀਏ ਲਖ ਕਾਜੀ ਮੁਲਾਂ ਸੇਖ॥ ਕਿਸੈ ਸ਼ਾਂਤ ਨ ਆਈਆ ਬਿਨੁ ਸਤਿਗੁਰ ਕੇ ਉਪਦੇਸ਼॥ ਸਾਧਿਕ ਸਿਧ ਅਗਣਤ ਹੈ ਕੇਤੇ ਲਖ ਅਪਾਰ॥ ਕੇਤੜਿਆਂ ਅਪਵਿਤੁ ਹੈ ਬਿਨ ਸਤਿਗੁਰ ਸਬਦ ਬੀਚਾਰ॥ ਸਿਰ ਨਾਥਾਂ ਕੇ ਏਕ ਨਾਥ ਸਤਿਨਾਮ ਕਰਤਾਰ॥ ਨਾਨਕ ਤਾਕੀ ਕੀਮਤ ਨਾ ਪਵੈ ਬੇਅੰਤ ਬੇਸ਼ੁਮਾਰ॥
ਲਖ ਲਖ ਜੋਗੀ ਜੁਜ ਕਰਾ ਲਖਾਂ ਸੰਤ ਮਹੰਤ॥ ਲਖ ਧਰਤੀ ਅਕਾਸ਼ ਹੈਨ ਪੁਰੀਆ ਲਖ ਅਨੰਤ॥ ਲਖ ਲਖ ਕੂਰਮ ਮਛਿ ਕਛਿ ਲਖ ਲਖ ਭਏ ਬੈਰਾਹ॥ ਲਖ ਲਖ ਉਥੇ ਨਰਸਿੰਘ ਬਾਵਨ ਲਖ ਆਲਾਹ॥ ਰਾਮ ਕ੍ਰਿਸ਼ਨ ਅਗਨਤਿ ਹੈਂ ਬੋਧਿ ਕਲੰਕੀ ਲਖ॥ ਆਵਣ ਜਾਣਾ ਹੁਕਮ ਵਿਚ ਕਰਤੇ ਆਂਖ ਫਰਕ॥ ਕੇਤੜਿਆਂ ਅਵਤਾਰ ਲਖ ਬੀਤੇ ਅੰਤ ਨਾ ਪਾਰ॥ ਕੇਤੀ ਹੋਈਆ ਉਮਤੀ ਕਿਛ ਅੰਤ ਨ ਪਾਰਾਵਾਰ॥ ਲਖ ਪੀਰ ਪੈਕੰਬਰ ਅਉਲੀਏ ਗਉਸ ਕੁਤਬ ਲਖ ਪੀਰ॥ ਤਰਸਨ ਖੜੇ ਦੀਦਾਰ ਨੂੰ ਦਿਸਨ ਖੜੇ ਜ਼ਹੀਰ॥ ਨਾਨਕ ਸਚਾ ਪਾਤਸ਼ਾਹ ਸਿਰ ਸ਼ਾਹਾਂ ਪਾਤਸ਼ਾਹ॥ ਕਾਇਮ ਦਾਇਮ ਕੁਦਰਤੀ ਕਾਦਰ ਬੇਪ੍ਰਵਾਹ॥
ਬ੍ਰਹਮੇ ਆਇ ਨ ਆਖਦੇ ਬੇਦ ਪੜਹਿ ਮੁਖ ਚਾਰ॥ ਬਿਸ਼ਨ ਕਿਸ਼ਨ ਕੇਈ ਖੜੇ ਹੁਕਮੀ ਧਰਹਿ ਅਵਤਾਰ॥ ਸ਼ਿਵ ਪੁਰਾਨ ਦਰ ਤੇ ਖੜੇ ਦੇਵੀ ਦੇਵ ਅਸੰਖ॥ ਅਪੁਨੇ ਹੋਵਹਿ ਝੁਰ ਮਰਹਿ ਸਚ ਸਦਾ ਬਖਸੰਦ॥ ਚਾਰ ਕਤੇਬਾਂ ਸੋਧੀਆਂ ਸੋਧੇ ਚਾਰੋਂ ਬੇਦ॥ ਸੋਧੀ ਨਉਖੰਡ ਪ੍ਰਿਥਮੀ ਬਹੁਬਿਧ ਹੋਏ ਭੇਦ॥ ਸਾਹਿਬ ਹਿਕੋ ਰਾਹ ਵਖ ਹਿੰਦੂ ਮੁਸਲਮਾਨ॥ ਦਾਵੇ ਉਤੇ ਲੜ ਮਰੇ ਰਹਿਆ ਖੁਦਾਇ ਅਮਾਨ॥ ਨਾਨਕ ਦਾਵਾ ਛਡਿਆ ਜਗ ਵਿਚ ਵਰਤੈ ਖੈਰ॥ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੋ ਬੈਰ॥
ਨਾਨਕ ਆਖੈ ਰੁਕਨ ਦੀਨ ਸਚਾ ਸੁਣੋ ਜਵਾਬ॥ ਸਾਹਿਬ ਕਾ ਫੁਰਮਾਇਆ ਲਿਖਿਆ ਵਿਚ ਕਿਤਾਬ॥ ਆਤਸ਼ ਦੋਜਕ ਹਾਵੀਏ ਪਾਇਆ ਤਿਨਾਂ ਨਸੀਬ॥ ਭਿਸਤਿ ਹਲਾਲੀ ਖਾਵਨਾ ਕੀਤਾ ਜਿਨਾਂ ਪਲੀਤ॥ ਮੁਸਲਮਾਨ ਮੁਸਲਮੀ ਜੋ ਜੁਸੇ ਵਿਚ ਮਰੰਨਿ ॥ ਕਾਇਮ ਹੋਇ ਕਿਆਮਤੀ ਫੇਰ ਨ ਜਨਮ ਧਰੰਨਿ॥ ਨਾਨਕ ਆਖੇ ਰੁਕਨਦੀਨ ਕਲਮਾ ਸਚ ਪਛਾਣ॥ ਇਕੋ ਰੂਹ ਅਮਾਨਤੀ ਜੇ ਸਾਬਤ ਰਖੇ ਈਮਾਨ ॥ ਮੁਸਲਮਾਨ ਖੁਦਾਇ ਦੇ ਹਿੰਦੂ ਆਖਣ ਰਾਮ॥ ਦੁਹਾਂ ਦਾਵਾ ਪਕੜਿਆ ਗਾਲਬ ਭਇਆ ਸ਼ੈਤਾਨ॥ ਹਿੰਦੂ ਮੂਰਤਿ ਨਿਰਮਲੀ ਮੁਸਲਮਾਨੀ ਪਾਕ॥ ਅਮਲ ਉਪਰਿ ਨਿਬੜੇ ਸਹੇ ਨਿਮਾਣੀ ਖਾਕ॥.ਅਰਬਾ-ਨਾਸਰ ਮੇਲਕੇ ਜੁਸੇ ਰਚੇ ਖੁਦਾਇ॥ ਆਪੇ ਸਾਜਿ ਨਿਵਾਜਦਾ ਆਪੇ ਕਰੇ ਫਨਾਹਿ॥ ਕਾਇਮ ਦਾਇਮ ਕੁਦਰਤੀ ਸਚੇ ਵੇਪਰਵਾਹਿ॥ ਨਾਨਕ ਸਾਹਿਬ ਏਕ ਹੈ ਹੋਰ ਸ਼ੈਤਾਨੀ ਰਾਹ॥ ਸਵਾ ਲਖ ਪੈਕੰਬਰਾ ਆਏ ਦੁਨੀਆ ਮਾਹਿ॥ ਆਪੋ ਆਪਣੀ ਨਉਬਤੀ ਸਭੇ ਚਲਾਏ ਰਾਹ॥ ਐਥੇ ਏਕੋ ਏਕ ਹੈ ਦੂਜਾ ਨਾਹੀ ਕੋਇ॥ ਦੂਜਾ ਆਪ ਜਨਾਇਕੈ ਗਈ ਸਭਹੀ ਹੋਇ॥ “ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ”॥ ਬਾਦ ਪੀਰ ਅੰਬੀਰ ਦਰ ਖਾਕਸ਼ਿ ਬਾਦ ਜਾਨ॥ ਦਾਈ ਦਾਇਆ ਰੋਜ ਸ਼ਬ ਖੇਲੇ ਸਗਲ ਜਹਾਨ॥ ਨੇਕੀ ਬਦੀ ਬਖਾਨੀਐ ਮਲਕਲ ਮਉਤ ਹਜੂਰ॥ ਅਮਲੀ ਆਪੋ ਆਪਣੀ ਕੋ ਨੇੜੇ ਕੋ ਦੂਰ॥ ਜਿਨਾਂ ਹੁਕਮ ਪਛਾਨਿਆਂ ਚਲੇ ਮਸਕਤਿ ਘਾਲ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥੫॥
Sunho Qazi Rukn-deen aakhi Nanak Shah, jinna imaan salaamti se dargah paain raah, awwal naa-e Khudaye da kete Nabi Rasool, ruknal niyat raas kar dargah pave kabool, likhia dar Khudaaye de hikkas baajh na koi, dooji kudrat saaj ke rang dikhaye soi, ikdar daat lakh lakh lakhho lakh asankh, Nanak keemat na pavai Sahib agam bi-ant, Aadam Hawa sirajia kudrat bande do-e, duhi hath upji medni jeea jant aloe, kete Noor Muhammadi dithe Nabi Rasool, Nanak kudrat dekh kar khudi gayi sabh bhool, Allah waali dargah da ant na paara-vaar, kayi asankha tabak kar bi-ant be-shumaar, ikko dar dargah ik ikko paak Khudaaye, dooji kudrat saaj ke hona beparvaah, ikke aashiq aap hai hor mashooq na hoi, kudrat kai mashooq hai daawa karde soi, Sahib kise na dekhia sabh kudrat nu laptaaye, kudrat ant na paavni fir fir dhakke khaaye, kete lakh paigambraan mar fir hovai khaak, khaaku te fir upajeh kai asankhan lakh, titt dar lakh Muhammada lakh Brahme Vishan Mahesh, lakh lakh Ram vadiriyeh lakh raahi lakh ves, lakh lakh othe jati hai sati ahute sannyaas, lakh lakh othe Gorakha lakh Naathan lakh Naath, lakh lakh othe aasna gur chele rahiraas, lakh lakh devi devte lakh danon lakh nivaas, lakh peer paigambar auliye lakh Qazi Mulla Sheikh, kisai shant na aayi-a bin Satgur ke updesh, saadhik sidh aganatt hai kete lakh apaar, ketrian apavit hai bin Satgur shabad bichaar, sir Naathan ke ek Naath Satnaam Kartaar, Nanak taaki keemat na pavai be-ant be-shumaar, lakh lakh jogi juj kara lakhaan sant mahant, lakh dharti akaash hain puriyaan lakh anant, lakh lakh koorm machh kachh lakh lakh bhae bairaah, lakh lakh othe Narsingh Baavan lakh Allah, Ram Krishna aganatti hain bodh kalanki lakh, aavan jaana hukam vich karte aakh farak, ketrian avtaar lakh bite ant na paar, keti hoi-a ummati kichh ant na paara-vaar, lakh peer paigambar auliye Ghaus Qutub lakh peer, tarasan khade didaar nu disan khade zaheer, Nanak sacha Patshaah sir shaahan Patshaah, qaaim daa’im kudrati Kaadar be-parvaah, Brahme aae na aakhde Ved parhe mukh chaar, Vishan Krishan ke-ee khade hukmi dhareh avtaar, Shiv Puraan dar te khade devi dev asankh, apune hovah jhur marah sach sada bakhshand, chaar Kateban sodhiyaan sodhe chaaro Ved, sodhi naukhand Prithmi bahubidh hoye bhed, Sahib hiko raah vakh Hindu Musalmaan, daave ute larh mare rahi-a Khudaaye amaan, Nanak daava chhaddia jag vich vartai khair, na kahoon se dosti na kahoon so bair, Nanak aakhai Rukn-deen sacha suno jawaab, Sahib ka furmaiya likhia vich kitaab, aatish dozak haaviye paaya tina naseeb, bhist halaali khaavna keeta jina paleet, musalmaan musalmi jo juse vich marann, qaaim hoi Qayaamati fer na janam dharann, Nanak aakhe Rukn-deen kalma sach pachhaan, iko rooh amaanti je saabit rakhe imaan, musalmaan Khudaaye de Hindu aakhan Ram, duhaan daava pakdheya ghalib bhaiya shaitaan, Hindu moorat nirmali musalmani paak, amal upar nibde sahe nimaani khaak, Arba-Nasar melke juse rache Khudaaye, aape saaj nivaazda aape kare fanaah, qaaim daa’im kudrati sache be-parvaah, Nanak Sahib ek hai hor shaitaani raah, sawa lakh paigambara aaye duniya maah, aapo aapni naubati sabhe chalaaye raah, aithon eko ek hai dooja naahi koi, dooja aap janai ke gayi sabhhi hoi, “neechaa andar neech jaat neechee hoo ati neech, Nanak tin kai sangi saath vadiaa sio kya rees, jithai neech samaliyaan tithai nadar teri bakhsees.” Baad peer ambir dar khaakshi baad jaan, daayi daayaa roj shab khede sagal jahaan, neki badi bakhaniye Malak-ul-maut hajoor, amli aapo aapni ko nehre ko door, jinna hukam pachhaniya chale masakati ghaal, Nanak te mukh ujle keti chhutti naal.
Leave a comment