Guru Nanak & Qazi Rukan Din at Mecca (Part 3): A Dialogue on Sin, Liberation, and the Divine Path/Original Text

Published on

Janamsakhi 177

ਸੁਆਲ ਰੁਕਨਦੀਨ ਸੂਰਾ॥ ਆਖੇ ਰੁਕਨਲ ਨਾਨਕਾ ਰਹੇ ਰਸੂਲ ਖੁਦਾਇ॥ ਜੋ ਕੋਈ ਕਰੇ ਬੁਰਿਆਈਆਂ ਸੋਈ ਲਹੇ ਸਜਾਇ॥ ਨਾ ਮਾਈ ਨ ਬਾਪੜੇ ਨਾ ਭਾਈ ਨਾ ਬੀਰ॥ ਜੋ ਬਦ ਅਮਲੁ ਕਮਾਂਵਦੇ ਤਿਨਾਂ ਗਲੀਂ ਜੰਜੀਰ॥ ਤਿਨਾਂ ਉੱਪਰ ਮੁਸਤਫਾਂ ਭਰੇ ਹੀ ਨਾਹੀ ਸਫਾਤ॥ ਦੋਜ਼ਕ ਆਤਸ਼ ਘਤਿਅਨਿ ਤੋਬਹ ਕਰਨ ਨਕਾਤ॥ ਤੋਬਹ ਪੁਕਾਰਨ ਲਖ ਵਾਰ ਪਵੈ ਨ ਕੋਇ ਕਬੂਲ॥ ਮਿਲਨ ਸਜਾਈਂ ਰੂਹ ਨੌਂ ਪੁਛੀਐ ਭੂਲ ਅਭੂਲ॥

Sawaal Ruknuddin Sooraa. Aakhe Ruknal Nanaka, rahe Rasool Khudaai. Jo koee kare buriyaaian, soee lahe sajaai. Naa maaee, na baapre, naa bhaai, naa beer. Jo bad amal kamaavde, tinaan galeeñ janjeer. Tinaan uppar Mustafaan bhare hee naahee safaat. Dozak aatash ghatian, tobah karan nakaat. Tobah pukaaran lakh vaar, pavai na koi kabool. Milan sajaaeeñ rooh noñ, puchheeai bhool abhool.

ਜਵਾਬ ਨਾਨਕ ਸ਼ਾਹ ਸੂਰਾ  ਆਪੇ ਬਖਸ ਮਿਲਾਇਦਾ ਆਪੇ ਦੇਇ ਸਜਾਇ॥ ਇਕੋ ਇਕ ਵਰਤਾਇਦਾ ਹੋਰ ਕਿਸਨੋ ਪੁਛੈ ਜਾਇ॥ ਹੁਕਮ ਪਛਾਣੈ ਖਸਮ ਦਾ ਆਯਾ ਸੋ ਪਰਵਾਣ॥ ਨਾਨਕ ਤਾਕੋ ਤਾਕ ਹੈ ਇਕੋ ਰੂਹ ਅਮਾਨ॥

ਬੇੜੀ ਜਿਉਂ ਦਰਯਾ ਦੀ ਰਹਨ ਮੁਹਾਣੇ ਪੀਰ॥ ਬੰਨਣ ਪੰਡ ਜਕਾਤ ਕੀ ਬਹੁਤ ਮੁਰੀਦ ਬਿਪੀਰ॥ ਪੁਛਨਿ ਖੋਲਿ ਜਗਾਤੀਏ ਮੰਗਣ ਮਾਲ ਜਗਾਤ॥ ਦੇਣੀ ਆਈ ਤਿਨਾਂ ਕੋ ਜਿਨੀ ਕਮਾਏ ਪਾਪ॥ ਬੈਠਣ ਪੁਲ ਦਰੀਆਵਣੇ ਪਾਤਿਸ਼ਾਹੀ ਪਾਤਿਸ਼ਾਹਿ॥ ਲੰਘੇ ਅਗਣਤੀ ਮੇਦਨੀ ਪੁਛ ਨ ਸਕੇ ਅਗਾਹਿ॥ ਲੰਘ ਸਬਾਹੀ ਉਮਤੀ ਲਖ ਅਸੰਖਾਂ ਪੂਰ॥ ਅਮਲੀ ਆਪੋ ਆਪਣੀ ਕੋ ਨੇੜੇ ਕੋ ਦੂਰ॥ ਜਿਨੀ ਨਾਮ ਧਿਆਇਆ ਸੋ ਜਗ ਵਿਚ ਪਾਤਸ਼ਾਹ॥

ਅਮਲੀ ਆਪੋ ਆਪਣੀ ਲੇਖੈ ਮਿਲੈ ਸਜਾਇ॥ ਕਟਕਿ ਗਏ ਘਰਿ ਆਪਣੇ ਪਾਤਸ਼ਾਹ ਗਏ ਦਰਬਾਰ॥ ਚੋਰ ਮਿਲੇ ਵਿਚ ਬੰਦੀਏ ਰਈਯਤ ਗਈ ਘਰ ਬਾਰਿ॥ ਬਾਜਾਰੀ ਬਾਜਾਰ ਵਿਚ ਓਨਾ ਆਇ ਲਾਏ ਬਜਾਰ॥ ਕਰਨ ਕਿਸੈ ਬਸ ਦਾਤੀਏ ਕਿੱਸਾ ਖਾਨੀ ਜਾਇ॥ ਨਚਨ ਭੰਡ ਅਤਾਈਆਂ ਤਾਫੇ ਸਾਂਗ ਬਣਾਇ॥ ਵਾਚਨ ਪੰਡਤ ਪੋਥੀਆਂ ਗੀਤਾ ਭਗਵਤ ਗਾਇ॥ ਮੁਬਾਂ ਪੜ੍ਹਨ ਰਸਾਲੜੇ ਕਰਨ ਸਰੋਦ ਹੂ ਹਾਇ॥ ਆਪੋ ਆਪਣੀ ਕਾਰਬਾਰ ਲਗੀ ਸਭ ਜਾਇ॥ ਪੂਰੇ ਗੁਰਮੁਖਿ ਭੌਜਲੇ ਲਾਇ ਚਰਨੀ ਘਤ ਲੰਘਾਇ॥

Jawaab Nanak Shaah Sooraa, aape bakhsh milaaida, aape dei sajaai. Iko ik vartaaida, hor kisno puchhai jaai. Hukam pachhaanai Khasam da, aaya so parvaan. Nanak taako taak hai, iko rooh amaan.

Behri jiun dariyaa di, rehan muhaane peer. Bannan pand jakaat ki, bahut mureed bipir. Puchhan khol jagaatiye, mangann maal jagaat. Denni aaee tinaan ko, jini kamaaye paap. Baithan pul dariyaavane, paatishaahi paatishaah. Langhe aganti medni, puchh na sake agaah. Langh sabaahi umati, lakh asankhaan poor. Amli aapo aapni, ko neṛe ko door. Jini naam dhiaaia, so jag vich paatishaah.

Amli aapo aapni, lekhai milai sajaai. Katak gaye ghar aapne, paatishaah gaye darbaar. Chor mile vich bandeeye, raeeat gayi ghar baar. Baajaari baajaar vich, onaa aai laaye bajaar. Karan kisai bas daatiye, kissa khaani jaai. Nachan bhand ataaiyaan, taafe saang banaai. Vaachan pandat pothiyaan, Geeta Bhagvat gaae. Mubaan parhann rasaalṛe, karan sarod hoo haai. Aapo aapni kaarbaar, lagi sabh jaai. Poore Gurmukh bhaujle, laai charni ghat langhaai.

 ਸੁਇ ਕੰਨੀ ਪੁਰਸਲਾਤ ਵਾਲੋਂ ਨਿਕੀ ਕਹਾਇ॥ ਖੰਡੇ ਕੋਲੋਂ ਤਿੱਖੜੀ ਅਗ ਲੋਹੇ ਜਿਉਂ ਤਪਾਇ॥ ਤਲੇ ਵਹੈ ਨਦੀ ਪੂੰ ਰੱਤ ਦੀ ਓਥੇ ਲੇਤ ਗਿਰਾਇ॥ ਸਰਪ ਅਠੂਹੇਂ ਵਿਚ ਫਿਰੀ ਜੋ ਕਟਿ ਕਟਿ ਪਾਪੀਆਂ ਖਾਹਿ॥ ਪੀਰ ਖੜੇ ਲਈ ਬੇੜੀਐ ਸਦ ਲੈਣ ਮੁਰੀਦ ਬੈਠਾਇ॥ ਚੋਰ ਉਚੱਕੇ ਲਾਲਚੀ ਹਰਾਮਖੋਰ ਬਦਰਾਹਿ॥ ਠਗ ਬਟਵਾਰੇ ਰਾਹ ਜ਼ਨਿ ਲਾਇਤਬਾਰੀ ਖਾਇ॥ ਬੇਉਸਤਾਦ ਬੇਮੁਰਸ਼ਦਾਂ ਇਨੀ ਮਿਲਦੀ ਬਹੁਤ ਸਜਾਇ॥ ਲੂਣ ਹਰਾਮੀ ਕ੍ਰਿਤਘਨ ਓਨਾ ਲਗੇ ਕਹਾਇ॥ ਕੁਟਣੀਆਂ ਅਤੇ ਲੋਲੀਆ ਇਹਨਾਂ ਰੂਹਾਂ ਵਡੀ ਸਜਾਇ॥ ਕਰਕੇ ਜੋਰ ਗਰੀਬ ਪਰ ਮਾਇਆ ਲੈਣ ਛਿਪਾਇ॥ ਰੱਖ ਪਰਾਈ ਅਮਾਨਤੀ ਜਦ ਮੰਗੇ ਮੁੱਕਰ ਪਾਇ॥ ਖੱਸ ਲੈਣ ਪਰਾਈ ਜਿਮੀ ਨੂੰ ਦੇ ਵੱਢੀ ਸੱਚਾ ਕਹਾਇ॥

ਕਰਕੇ ਲੇਖਾ ਕੂੜ ਦਾ ਲੈਂਦੇ ਦਰਬ ਭੁਲਾਇ॥ ਇਨ੍ਹਾਂ ਕਉਮਾ ਜਾਮਨ ਕੋ ਨਹੀਂ ਤਾਰ ਉਤੇ ਦੇਣ ਚੜ੍ਹਾਇ॥ ਕਤ ਉਤਾਰੇ ਪੁਰਸਲਾਤ ਬਹੁ ਕੂਕੇ ਕਰਹਿ ਕਹਾਇ॥ ਕਟਕੇ ਫੇਰ ਸਵਾਰੀਅਨਿ ਰਾਹਵਤ ਉਤੇ ਹੀ ਪਾਇ॥ ਕੇਤੇ ਹੀ ਅਸੰਖ ਜੁਗਾਂ ਵਿਚ ਭਉਜਲ ਲਹਨ ਸਜਾਇ॥ ਬੀਤੇ ਅਸੰਖਾਂ ਚਉਕੜੀ ਫਿਰ ਸਟੀਅਨ ਧਰਤੀ ਪਾਇ॥ ਲਖ ਚਉਰਾਸੀ ਜੋਨ ਵਿਚ ਭੰਭਲ ਭੂਸੇ ਖਾਇ॥ ਵਡੇ ਭਾਗਾਂ ਨਾਲ ਹੀ ਆਦਮ ਦੇਹੀ ਪਾਇ॥ ਮਾਨਸ ਦੇਹੀ ਪਾਇਕੇ ਫਿਰ ਸਾਹਿਬ ਕਰੇ ਨਯਾ੍ਦ॥ ਅੰਦਰੋਂ ਕਪਟੀ ਭਉ ਮੁਖ ਨਿਉਂਦਾ ਜਿਵੇਂ ਕਮਾਨ॥ ਤੋਪਚੀ ਜਿਵੇਂ ਬੰਦੂਕ ਲੈ ਲੈਂਦੇ ਮਿਰਗੇ ਮਾਰ॥ ਕਢੇ ਘੁੰਡ ਹਰਮੜੀ ਨਿਵ ਬੇਮੁਖ ਕਰਨ ਸੰਘਾਰ॥ ਅੰਦਰਿ ਹੋਵਸ ਸਚ ਜੇ ਭਾਵੇਂ ਹੋਸਨ ਕਿ ਨਾਹਿ॥ ਓਹ ਦਰਗਾਹ ਅੰਦਰ ਸੁਰਖਰੂ ਅੰਮ੍ਰਿਤ ਫਲ ਚੁਣਿ ਖਾਇ॥

 ਕੋ ਵਿਰਲਾ ਮਾਰਗ ਸਚ ਦੇ ਕੋਰੀ ਮਧੇ ਹੋਇ॥ ਸੈਈਂ ਹਜਾਰੀਂ ਨਾ ਲਹਾਂ ਲਖੀਂ ਨ ਪਾਈਐ ਸੋਇ॥ ਜਿਉਂ ਪਾਰਸ ਅੰਦਰ ਪੱਥਰਾਂ ਜਿਉਂ ਪਾਰਜਾਤ ਬਨ ਆਹਿ ॥ਜਿਉਂ ਗਊਆਂ ਅੰਦਰਿ ਕਾਮਧੇਨ ਤਿਉਂ ਸਾਧੂ ਮਾਨੁਖ ਮਾਹਿ॥ ਕੋਈ ਲੱਖ ਨ’ਹੰਘਈ ਸਾਧੂ ਚਲਤ ਅਪਾਰ॥ਜੋਈ ਸਿੰਵਾਣੈ ਇਕਤੂ ਤਉ ਓਹ ਭੀ ਸਾਧ ਬਿਚਾਰ॥

Sui kanni pursalaat vaalon nikee kahaai. Khande kolon tikhkhaṛi, ag lohe jiun tapaai. Tale vahi nadee poon ratt dee, othe let giraai. Sarap athoohe vich phiree, jo katt katt paapiyaan khaahi. Peer khaṛe laee beṛiye, sad lain mureed baithaai. Chor uchakke laalchee, haraamkhor badraah. Thag batvaare raah zan laaitbaari khaai. Be-ustaad be-murshadaan, inhee mildi bahut sajaai. Loon haraamee kritaghan, onaa lage kahaai. Kuttaniyaan ate loliyan, inhaan roohan vaddi sajaai. Karke zor gareeb par, maayaa lain chhipaaai. Rakh paraaee amaantee, jad mange mukkar paaai. Khas lain paraaee jimee noon, de vadhi sachcha kahaai.

Karke lekha koorrh da, lainde darb bhulaai. Inhaa kaumaan jaaman ko, nahee taar ute den chhaddaai. Kat utaare pursalaat, bahu kooke karah kahaai. Katke pher savaariyan, raahvat ute hee paaai. Kete hi asankh jugaan vich, bhaujal lahan sajaai. Beete asankha chaukaṛi, phir satteean dhartee paaai. Lakh chaurasi jon vich, bhanbhal bhoose khaai. Vadde bhaagaan naal hi aadam dehee paaee. Maanas dehee paaike, phir saahib kare nayaad. Andron kapatee bhau, mukh niuṇda jiwen kamaan. Topchee jiwen bandooq, lai lainde mirge maar. Kadhe ghund harmaṛee niv, bemukh karan sanghaar. Andar hovas sach je, bhaave hovan ke naahi. Oh dargah andar surkhroo, amrit phal chuni khaai.

Ko virla maarag sach de, koree madhe hoi. Saee hajaarin na lahaan, lakhin na paaeeai soi. Jiun paaras andar patthraan, jiun paarjaat ban aahi. Jiun gauaan andar kaamdhayn, tiun saadhoo maanukh maahi. Koee lakh na’hangai saadhoo, chalat apaar. Joee sinvaanai iktoo, tau oh bhi saadh bichaar.

ਨਾਤਰ ਸਭਾ ਦਗੇ ਬਾਜ ਬੈਠੇ ਜਾਲ ਵਿਛਾਇ ॥ਮਾਯਾ ਮੂਲੋਂ ਵਿਛਾਇਕੇ ਫਿਰ ਮਾਯਾ ਲੈਨ ਫਹਾਇ॥ ਸਭ ਬੈਠੇ ਜਾਲ ਵਿਛਾਇਕੇ ਕੋ ਫਾਸੇ ਐਥੇ ਆਇ॥ ਇਕ ਮੁਰਗ ਅਵੇਹੇ ਆਂਵਦੇ ਲੈ ਜਾਂਦੇ ਜਾਲ ਉਡਾਇ॥ ਬਚ ਕਰ ਆਪਣੇ ਵਾਸਤੇ ਸਿਰ ਲੈਂਦੇ ਪਾਪ ਅਫਾਰ॥ਬੱਜਰ ਪਾਪ ਨ ਉਤਰਨਿ ਰਸਾਤਲ ਖੜਨ ਪਤਾਰ॥ ਕਉਡੀ ਤੁੱਲ ਹਲਾਲ ਦੀ ਨਹੀਂ ਦਮੜਾ ਕੋਟ ਹਰਾਮ॥ ਕਉਡੀ ਅਖੁਟ ਭੰਡਾਰ ਹੈ ਕੋਟ ਦਰੇਬ ਨ ਕਤਹੂ ਕਾਮ॥ ਜੈਸੀ ਚਿਣਗ ਅਨਾਰ ਦੀ ਵਣ ਖੰਡ ਸਕਲ ਜਲਾਇ॥ ਰੰਚਕ ਸਿਮਰਨ ਪ੍ਰਭੂ ਕੋ ਕੋਟ ਪਾਪ ਜਲ ਜਾਇ॥ ਪਾਪੀ ਬਹੁ ਪ੍ਰਕਾਰ ਕੇ ੳਤਮ ਮਧਮ ਜਾਨ॥ ਹਤਿਆ ਖਟ ਪ੍ਰਕਾਰ ਹੈ ਮਨ ਮਹਿ ਲੇਹੁ ਪਛਾਣ॥ ਬ੍ਰਾਹਮਣ ਹਤਿਆ ਮਾਰੀਐ ਗੋਤਰੀ ਹਤਿ ਕਰਾਇ॥ ਰਿਣ ਹਤਿਆ ਕੰਨਿਆ ਹਤਿਆ ਵਿਸ਼ਵਾਸ ਘਾਤਿ ਅਧਕਾਇ॥

ਕੋਟਿ ਛਿਨਵੇਂ ਪਾਪ ਸਮ ਹਤਿਆ ਏਕ ਕਹਾਇ॥ ਖਟ ਹਤਿਆ ਕੇ ਤੁਲ ਹੈ ਗੁਰ ਤੇ ਸਿਖ ਫਿਰ ਜਾਹਿ॥ ਵਿਸ਼ਵਾਸ ਘਾਤ ਇਕ ਕੋਟਿ ਸਮ ਹਤੇ ਮਾਇ ਅਰ ਬਾਪ॥ ਅਉਰ ਹਤਿਆ ਸਭ ਉਤਰੇ ਇਹ ਹਤਿਆ ਨਾਹੀਂ ਜਾਤ॥ ਕੋਟ ਪਾਪ ਕੇ ਤੁੱਲ ਹੈ ਅਕ੍ਰਿਤਘਨ ਨਰ ਜੋਇ॥ ਮਹਾਂ ਪਾਤਕੀ ਜਾਣੀਐ ਜੋ ਰਵੇ ਪਰਾਈ ਨਾਰ॥ ਏ ਸਭੇ ਪਾਪ ਇਕਤਰ ਕਰ ਜੇਤੇ ਵਰਤਨ ਲੋਇ॥ ਅਦਿਸ਼ਟਿ ਵੀਚਾਰੇ ਦੇਖਕੇ ਸਭ ਪਾਪ ਚੜੇ ਸਿਰ ਸੋਇ॥ ਸਾਈਆਂ ਨਿੰਦਕ ਨਾ ਮਰੇ ਜੀਵੈ ਬਰਸ ਅਪਾਰ॥ ਸਭ ਪਾਪੀ ਦਾ ਫੇੜਿਆ ਨਿੰਦਕ ਕੇ ਸਿਰ ਭਾਰ॥

ਪੜ੍ਹਨ ਕੁਰਾਨ ਪੁਰਾਨ ਬਹੁ ਭੇਦ ਪਾਵੈ ਕੋਇ॥ ਚਾਰ ਕਤੇਬਾਂ ਬੇਦ ਚਾਰ ਪੜ੍ਹ ਗੁੜ੍ਹ ਚਲੇ ਰੋਇ॥ ਮੁਲਾਂ ਬਾਂਗ ਨਮਾਜ਼ ਕਰ ਅਹਿਨਿਸਿ ਕਰਹਿ ਪੁਕਾਰ॥ ਖਲਕਤ ਕੂਕ ਸੁਨਾਇਦੇ ਲਹੇ ਨ ਆਪਨ ਸਾਰ॥ ਪੜ੍ਹਿਆ ਨ ਪਾਵੇ ਭੇਦ ਕਿਹੁ ਬੁਝਿਆ ਸੋਈ ਪਾਇ॥ ਜਿਨ ਬੁਝਿਆ ਤਿਨ ਸੂਝਿਆ ਸਾਚਾ ਇਕ ਖੁਦਾਇ॥ ਮੋਟੀ ਪਗੜੀ ਬੰਨ੍ਹ ਕੇ ਲੰਮਾ ਸ਼ਮਲਾ ਖੋਲ੍ਹ॥ ਲੁਕਮਾ ਖਾਵਨ ਰਿਸ਼ਵਤੀ ਕਹਨ ਦਰੋਗੀ ਬੋਲ॥ ਛੱਡਣ ਰਾਹ ਕਿਤਾਬ ਦਾ ਪੜ੍ਹਨ ਰਾਹ ਸ਼ੈਤਾਨ॥ ਦੁਨੀਆਂ ਦੋਜ਼ਕ ਜਲ ਮਰਨ ਕਿਆਮਤ ਹੋਇ ਹਰਾਮ॥ ਲਖ ਚਉਰਾਸੀ ਉਮਤੀ ਸਿਰਜੀ ਆਪ ਅਲਾਹ॥ ਗੂਨਾ ਗੂਨ ਉਪਾਇਕੇ ਕੀਤੀਅਸੁ ਫੇਰ ਸਲਾਹ॥

Naatar sabhaa dage baaj baithe jaal vichhaa-e. Maayaa moolon vichhaayke, phir maayaa lain fahaa-e. Sabh baithe jaal vichhaayke, ko faase ethe aa-e. Ik murag aavehe aanvde, lai jaande jaal uddaa-e. Bach kar aapne vaaste, sir lainde paap afaar. Bajjr paap na utran, rasaatal khadan pataar. Kauddi tull halaal dee, naheen damra kot haraam. Kauddi akhutt bhandaara hai, kot dareb na kat-hoo kaam. Jaisee ching anaar dee, van khand sakal jalaa-e. Ranchak simran Prabhu ko, kot paap jal jaa-e. Paapi bahu prakaar ke, uttam madhm jaan. Hatyaa khatt prakar hai, man meh leho pachhaan. Braahman hatyaa maari-e, gotree hat karaa-e. Rin hatyaa, kanniyaa hatyaa, vishvaas ghaat adhkaa-e.

Kot chhinven paap sam, hatyaa ek kahaa-e. Khatt hatyaa ke tul hai, gur te sikh phir jaah-e. Vishvaas ghaat ik kot sam, hat-e maa-e ar baap. Aur hatyaa sabh utre, eh hatyaa naaheen jaat. Kot paap ke tull hai, akritghan nar joi. Mahaan paatkee jaani-e, jo rave paraai naar. E sabhe paap ikatar kar, jete vartan loi. Adishti veechaare dekhke, sabh paap chhade sir soi. Saayiaan nindak naa mare, jeevai baras apaar. Sabh paapee da feṛiyaa, nindak ke sir bhaar.

Parhn Kuraan Puraan, bahu bhed paavai koi. Chaar katebaan, Bed chaar, parh gugh chale roi. Mulaan baang namaaz kar, ahinis karah pukaar. Khalkat kook sunaayde, lahe na aapan saar. Parhia na paave bhed, kihu bujhia soee paay. Jin bujhia, tin soojhia, saachaa ik Khudaay. Moti pagri banh ke, lammaa shamlaa kholh. Lukma khaavan rishwatee, kahan darogee bolh. Chhaddan raah kitaab da, parhan raah shaitaan. Duniyaan dozakh jal, maran qayaamat hoe haraam. Lakh chauraasee umtee, sirajee aap Alaah. Goonaa goon upaaike, keetias fer salaah.

ਇਕੋ ਪਾਕ ਖੁਦਾਇ ਹੈ ਸਿਰ ਸ਼ਾਹਾਂ ਪਾਤਿਸ਼ਾਹ॥ ਬਿਨਾ ਵਜੀਰ ਰਾਜ ਹੈ ਅਗੰਮ ਬਿਅੰਤ ਅਥਾਹ॥ ਦੂਜੀ ਕੁਦਰਤਿ ਸਾਜਕੇ ਕੀਤੀ ਆਦਮ ਰੂਪ॥ ਕਾਨ ਹੈਵਾਨ ਨਬਾਤ ਹੈ ਤ੍ਰੈ ਸਿਰ ਤੀਨੋਂ ਕੇ ਭੂਪ॥ ਖਾਸੇ ਬੰਦੀ ਕੁਦਰਤੀ ਸਿਰਜੇ ਖੁਦ ਕ੍ਰਤਾਰ॥ ਸਿਫਤ ਕਰਨ ਕਿਤਾਬ ਪੜ੍ਹ ਸਭ ਉੱਪਰ ਸਿਰਦਾਰ॥ ਇਕਦੂ ਆਦਮ ਲ਼ਖ ਕਰ ਲਖੋਂ ਲ਼ਖ ਅਸੰਖ॥ ਇਕੋ ਜੁਸਾ ਰੂਹ ਇਕ ਰਾਹ ਸ਼ੈਤਾਨ ਬਿਅੰਤ ॥ਸਭਨੀਂ ਰਾਹੀਂ ਇਕ ਰਬ ਕੁਦਰਤ ਕਈ ਰਸੂਲ॥ ਇਕੋ ਇਕ ਖੁਦਾਇ ਨੂੰ ਮੰਨੇ ਪਵੈ ਕਬੂਲ ॥ ਬੰਦੇ ਇਕ ਖੁਦਾਇ ਦੇ ਹਿੰਦੂ ਮੁਸਲਮਾਨ ॥ ਦਾਵਾ ਰਾਮ ਰਸੂਲ ਕਰ ਲੜਦੇ ਬੇਈਮਾਨ॥ ਜੋਰਾਂ ਕੁਫਰ ਹਰਾਮ ਹੈ ਕਿਸੇ ਨ ਕਰਹੁ ਰੰਜੂਲ॥ ਜੇਤੀ ਦੁਨੀਆਂ.ਬੰਦਗੀ ਦਰਗਹ ਪਵੈ ਕਬੂਲ ॥ ਖਾਸਾ ਜੁਸਾ ਆਦਮੀ ਚੁਣਿਆਂ ਸਭਨਾਂ ਮਾਹਿ॥ ਦੇਵੇ ਖਬਰ ਖੁਦਾਇ ਦੀ ਬੇਦ ਕਤੇਬ ਸੁਣਾਇ॥ ਦਾਵਾ ਛਡੋ ਮੋਮਨੋਂ ਦਰਗਹ ਪਵੋ ਕਬੂਲ ॥

ਚਾਰ ਕਤੇਬਾਂ ਹਿੰਦੂਆਂ ਚਾਰੇ ਕਹੇ ਰਸੂਲ॥ ਇਕੋ ਨੂਰ ਖੁਦਾਇ ਹੈ ਇਕੋ ਆਦਮ ਰੂਹ॥ ਜਾਣ ਬੂਝ ਦਾਵਾ ਕਰਹਿ ਪਵਹਿ ਕੁਫਰ ਕੇ ਖੂਹ॥ ਇਕੋ ਪਾਕ ਖੁਦਾਇ ਹੈ ਇਕੋ ਤਸਬੀ ਹਾਥ॥ ਮਣਕੇ ਇਕਸੇ ਰੰਗ ਹੈ ਕੁਫਰ ਦਿਖਾਇਆ ਲਾਖ॥ ਜੀਵਤਿਆਂ ਮਾਰਹਿ ਜੀਅ ਕਉ ਤਿਹ ਪਰ ਛੁਰੀ ਹਰਾਮ॥ ਮਾਰ ਮੁਰੰਦਿਆਂ ਪਾਕ ਹਲਾਲ ਹੈ ਕੁਠੀ ਰਵਾਂ ਕਲਾਮ॥ ਜਿਸ ਨੋ ਕੋਈ ਮਾਰਸੀ ਸੋ ਭੀ ਮਾਰਨਹਾਰ॥ ਕਿਆਮਤੀ ਲੇਖਾ ਨਿਬੜੇ ਛੁਟੈ ਕਿਵੇਂ ਨ ਯਾਰ॥ ਇਕਸ ਆਦਮੀ ਬਾਹਰੀ ਸਭੋ ਸਈਂ ਹਲਾਲ॥ ਰਬ ਰਜਾਈ ਜੇ ਮਰਹਿ ਤਿਨ ਪਰ ਕਹੀ ਕਲਾਮ॥ ਜਿਤਨੀ ਉਮਰ ਰਬ ਦੀ ਅਰਬਾ ਨਾਸਰ ਮਾਹਿ॥ ਕਾਨ ਹੈਵਾਨ ਨਬਾਤ ਤ੍ਰੈ ਚਉਥਾ ਇਨਸ ਕਹਾਇ॥ ਸਭਨਾ ਇਕੋ ਰੂਹ ਹੈ ਪੰਜ ਤਨ ਪਾਕ ਖੁਦਾਇ॥ ਬਾਝ ਅਲਾਹ ਦੀ ਬੰਦਗੀ ਪਹਿਰੇ ਖਾਇ ਗੁਨਾਹਿ॥ ਕਾਇਮ ਦਾਇਮ ਕੁਦਰਤੀ ਇਕ ਉਪਾਇ ਅਲਾਇ॥ ਚਉਪੜ ਬਾਜੀ ਖਲਕ ਦੀ ਫਿਰ ਫਿਰ ਆਵੈ ਜਾਇ॥

Ikko paak Khudaae hai sir shaahaan paatishaah. Bina vazir raaj hai, agam biant athaah. Dooji kudrat saajke keeti Aadam roop. Kaan, haivaan, nibaata hai, trai sir teeno ke bhoop. Khaase bandi kudrati sirje Khud Kartaar. Sifat karan kitaab parh sabh uppar sirdaar. Ikdoo Aadam lakh kar lakhon lakh asankh. Iko jusa rooh, ik raah shaitaan biant. Sabhnin raahi ik Rabb, kudrat kai Rasool. Iko ik Khudaae nu manne pavai kabool.

Bande ik Khudaae de – Hindu, Musalmaan. Daava Raam Rasool kar lardey beyimaan. Joraan kufar haraam hai, kise na karho ranjool. Jeti duniya bandgi dargah pavai kabool. Khaasa jusa aadmi chuneya sabhnan maah. Deve khabar Khudaae di, Bed Kateb sunaaye. Daava chhaddo momano, dargah pavo kabool.

Chaar Katebaan Hinduaan, chaare kahe Rasool. Iko noor Khudaae hai, iko Aadam rooh. Jaan boojh daava karahi, pavahi kufar ke khooh. Iko paak Khudaae hai, iko tasbi haath. Manke ikse rang hai, kufar dikhaya lakh.

Jeevatiyaan maarehi jeea kau, tih par chhuri haraam. Maar murandiyaan paak halaal hai, kutthi ravaa kalaam. Jis no koi maarsi, so bhi maaranhaar. Qayamati lekha nibde, chhuttai kiven na yaar. Iks Aadmi baahri sabho Sai halāl. Rabb rajāi je marahi, tin par kahi kalaam.

Jitni umar Rabb di – arba, naasar maah. Kaan, haivaan, nabaat trai, chautha ins kahāi. Sabhna iko rooh hai, panj tan paak Khudaae. Baajh Allah di bandgi, pehre khaai gunāh. Qāim daaim kudrati ik upāi alāi. Chaupar baaji khalq di, phir phir aavai jaai.

Comments

Leave a comment