Guru Nanak and Qazi Ruknuddin (Part 4): One God – Four Scriptures/Original Text

Published on

JanamSakhi Page – 180

ਸੁਆਲ ਕਾਜੀ ਰੁਕਨਦੀਨ ਸੂਰਾ॥ ਰੁਕਨਲ ਆਖੇ ਨਾਨਕਾ ਸਚ ਕਤੇਬ ਕੁਰਾਨ॥ ਤ੍ਰੈ ਕਤੇਬ ਮਨਸੂਖ ਹੈ ਚੋਥਾ ਮੰਨ ਫੁਰਮਾਨ॥ ਹੁਕਮ ਨ ਚਲੈ ਤ੍ਰੇਹਾਂ ਦਾ ਮੰਨਨ ਮੁਸਲਮਾਨ॥ ਏਕਾ ਏਕੀ ਹੋਇ ਰਹੈ ਸਾਬਤ ਰਖ ਈਮਾਨ॥

Sual Qazi Ruknuddin Soora– Ruknal aakhe Nanaka, sach kateb Kuraan.Trai kateb Mansookh hai, chautha mann furmaan. Hukam na chalai trehaan da, mannun Musalmaan. Eka ekee hoi rahai, saabat rakh emaan

ਜਵਾਬ ਨਾਨਕ ਸ਼ਾਹ ਸੂਰਾ॥ ਨਾਨਕ ਆਖੇ ਰੁਕਨਦੀਨ ਪੜ੍ਹਕੇ ਦੇਖ ਕਿਤਾਬ॥ ਚਾਰ ਕਿਤਾਬਾਂ ਚਾਰ ਜੁਗ ਸਭ ਮਜ਼ਹਬ ਵਿਚ ਆਪ॥ ਚਾਰ ਕਤੇਬਾਂ ਚਹੁੰ ਜੁਗੀ ਕਹਿੰਦੇ ਆਦਿ ਜੁਗਾਦਿ॥ ਤੈ ਰਚੀਆਂ ਤੁਹਿ ਰੁਕਨਦੀਨ ਤਿਸਤੇ ਲਗਹਿ ਅਜ਼ਾਬ॥ ਮੰਨ ਅਲਾਹ ਦੇ ਕਉਲ ਨੋਂ ਮੰਨ ਕਤੇਬਾਂ ਚਾਰ॥ ਅਰਬਾ ਨਾਂਸਰ ਮੰਨ ਤੂੰ ਜੋ ਚਾਰ ਅਲਾਹ ਦੇ ਯਾਰ॥ ਚਾਰੇ ਕਉਲ ਖੁਦਾਇ ਦੇ ਚਾਰੋਂ ਮਜ਼ਹਬ ਏਕ॥ ਚਉਹਾਂ ਵਿਚ ਖੁਦਾਇ ਹੈ ਏਕਾ ਏਕੀ ਵੇਖ॥

Jawab Nanak Shah Soora– Nanak aakhe Ruknuddin, parhke dekh kitaab. Chaar kitaaban chaar jug, sabh mazhab vich aap. Chaar katebaan chahoon jugi, kahindey aad jugaad.
Tai racheean tuhi Ruknuddin, tisate lagahi azaab. Mann Allah de kaul noon, mann katebaan chaar. Arbaa naansar mann toon, jo chaar Allah de yaar. Chare kaul Khudaye de, charon mazhab aik. Chauhaan vich Khudaye hai, eka ekee vekh

ਬ੍ਰਾਹਮਣ ਛਤ੍ਰੀ ਵੈਸ਼ ਸ਼ੂਦਰ ਚਾਰੋਂ ਵਰਨ ਪਛਾਨ॥ ਆਪੋ ਆਪਣੀ ਨਉਬਤੀ ਚਲੇ ਜਾਇ ਨੀਸਾਨ॥ ਚਾਰੇ ਜਾਗੇ ਚਹੁ ਜੁਗੀ ਚਹੁੰਆਂ ਚਲਾਏ ਰਾਹ ॥ ਚਾਰੇ ਵੇਖ ਜਹਾਨ ਵਿਚ ਰਖ ਇਮਾਨ ਖੁਦਾਇ॥ ਖੁਦੀ ਨਾ ਕਿਸੇ ਮੇਟੀਆ ਕਰਦੇ ਖਿਚੋਤਾਣ ॥ਆੜਾ ਗੋੜੀ ਨਿਤ ਕਰਹਿ ਹਿੰਦੂ ਮੁਸਲਮਾਨ ॥ ਕਾਦਰ ਕਿਸੇ ਨ ਦੇਖੀਆ ਕੁਦਰਤਿ ਗਰਬ ਗੁਮਾਨ ॥ ਦਾਵੇ ਉਤੇ ਲੜ ਮਰਹਿ ਪੜ੍ਹਨ ਕੁਰਾਨ ਪੁਰਾਨ॥ ਕੇਤੇ ਲਖ ਪੈਕੰਬਰਾਂ ਉਮਤ ਲਖ ਅਲਾਇ॥ ਕਲਮਾ ਇਕ ਖੁਦਾਇ ਹੈ ਦੂਜੀ ਦਰੋਦ ਬਗੋਇ॥ ਵਾਹਦ ਲਾਸ਼ਰੀਕ ਹੈ ਉਹ ਪਾਕੋ ਪਾਕ ਖੁਦਾਇ॥ ਨਾਹਿ ਨਮੂਨਾ ਜਿਸਦਾ ਬੇਚਗੂਨ ਕਹਾਇ॥ ਕਿਸੇ ਨਾਲ ਨ ਬੋਲਦਾ ਦੂਆ ਹੋਆ ਨ ਹੋਇ॥ ਨਾਨਕ ਆਖੈ ਰੁਕਨਦੀਨ ਅਲਹ ਯਾਰ ਨ ਕੋਇ॥ ਚਾਰੋਂ ਯਾਰ ਖੁਦਾਇ ਦੇ ਅਰਬਾਨਾਸਰ ਭਾਲ ॥ ਬਾਦੀ ਆਬੀ ਆਤਸ਼ੀ ਖਾਕ ਨਿਮਾਣੀ ਨਾਲ॥ ਪੰਜਵਾਂ ਰੁਹ ਮਿਲਾਇਕੇ ਹੋਏ ਪੰਜ ਤਨ ਪਾਕ ॥ ਚਹੁੰ ਤੇ ਬਾਹਰ ਜੋ ਰਹੈ ਤਿੰਨਾਂ ਕਉ ਨਾਪਾਕ॥ ਇਕਨਾਂ ਮਸ਼ਰਕ ਥਾਪਿਆ ਇਕਨਾਂ ਮੰਨਿਆਂ ਗਰੂਬ॥ ਇਕ ਜਨੂਬ ਮਨਾਇਦੇ ਰਹੀ ਸ਼ਮਾਲ ਦਰੂਦ॥ ਤ੍ਰੈਏ ਕੁੰਡਾ ਭਾਲੀਐ ਤ੍ਰੈਏ ਜੋਧੇ ਭੇਦ॥ ਤਉਰੇਤ ਅੰਜੀਲ ਜੰਬੂਰ ਤ੍ਰੈ ਪੜ੍ਹ ਸੁਣ ਡਿੱਠੇ ਵੇਦ॥ ਜਿਸ ਗੁਣ ਦੇਹ ਨ ਪਾਇਸੀ ਜਿਸ ਕਉ ਭਇਆ ਨਸੀਬ॥ ਨਾਨਕ ਕਲਜੁਗ ਤਾਰਨੇ ਪਰਗਟ ਭਇਆ ਰਸੀਦ॥

Braahman, Khatri, Vaish, Shoodar, chaaron varan pachhaan. Aapo aapni naubati, chale jaaye neesaan. Chare jaage chahu jugi, chahuaan chalaaye raah. Chare vekh jahaan vich, rakh imaan Khudaye. Khudi naa kise meteeaa, karde khichotaan. Aara gori nit karahi, Hindu Musalmaan. Kaadar kise na dekhiaa, kudrat garab gumaan. Daave utte larr marahi, parhan Kuraan Puraan. Kete lakh paigambaraan, ummat lakh alaae. Kalma ik Khudaye hai, dooji darod bagoae. Wahid la-shareek hai, oh paako-paak Khudaye. Naahi namoona jisda, bechagoon kahaae. Kise naal na bolda, duaa hoaa na hoi. Nanak aakhai Ruknuddin, Allah yaar na koi. Charon yaar Khudaye de, arbaa naansar bhaal. Baadi, aabi, aatashi, khaak nimaani naal.
Panjvaan rooh milaaike, hoye panj tan paak. Chahun te baahar jo rahai, tinnah kau naapaak.
Iknaan mashriq thaapia, iknaan manniaa gurub. Ik janoob manaaide rahi, shamaal darood.
Traiye kunda bhaaliye, traiye jodhe bhed. Taurait, Anjeel, Jamboor, trai parh sunn dithe Ved.
Jis gun deh na paaisi, jis kau bhaia naseeb. Nanak Kaljug taarne, pargat bhaia raseed.

ਬੇਦ ਅਥਰਬਨ ਬਾਹਰੇ ਜੇਕੋ ਕਰਮ ਕਰੇ॥ ਤਿਸ ਪਰ ਗਜ਼ਬ ਸ਼ੈਤਾਨ ਦਾ ਰੱਬ ਨ ਢੋਈ ਦੇਹਿ॥ ਨਾਹਿੰ ਸੇ ਗੋਤ੍ਰੀ ਤਰਪਣੋਂ’ ਰਾਜਾ ਨਾਹਿ ਨਿਮਾਜ਼॥ ਅਮਲਾਂ ਬਾਝੋਂ ਮੋਮਨੋਂ’ ਦੋਜ਼ਕ ਦੁਨੀ ਅਜ਼ਾਬ॥ ਦੋਜ਼ਕ ਦੁਨੀਆਂ ਕਾਰਨੇ ਅਹਿਨਿਸਿ ਫਿਰਹਿ ਰੰਜੂਲ॥ ਕਰਖ ਨਮਾਜ਼ਾਂ ਬਹੁ ਕਰੈ ਪਵੈ ਨ ਕਾਇ ਕਬੂਲ॥

Bed Atharban baahare, jeko karam kare. Tis par gazab Shaitaan da, Rabb na dhoi dehi.
Naahin se gotri tarpano, raaja naahin namaaz. Amalaan baajhon momanon, dozakh dunee azaab.

“ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ॥”

Dozakh duniya kaarne, ahinis firahi ranjool. Karkh namaazan bahu karai, pavai na kai kabool
Dukhi dunee sahedreeai, jaai ta lagahi dukh. Nanak sache naam binu, kisai na lathi bhukh

ਦੂਜੀ ਦੁਨੀਆਂ ਕੁਫਰ ਹੈ ਅੰਦਰ ਰਖਹਿ ਛਪਾਇ॥ ਸੱਚ ਇਸਲਾਮ ਖੁਦਾਇ ਹੈ ਕੂਕਨ ਬਾਂਗ ਅਲਾਇ॥ ਕੂਕਨ ਢੋਲ ਵਜਾਇਕੇ ਰਬਾਬ ਮਿਰਦੰਗਾਂ ਨਾਲ॥ ਨਚ ਨਚ ਨਾਮ ਪੁਕਾਰਦੇ ਦੇ ਦੇ ਪੂਰਹਿ ਤਾਲ॥ ਕੂਕਨ ਜੱਲੀ ਪਾਇਕੇ ਹਿੰਦੂ ਮੁਸਲਮਾਨ॥ ਰੱਬ ਨ ਸੁਣਦਾ ਇਹ ਗਲ ਝਖ ਝਖ ਮੁਏ ਅਜਾਨ॥ ਕਾਫਰਾਂ ਝੂਠੀ ਬੰਦਗੀ ਬੁਰਿਆਲੀਂ ਕਰਮ ਨਿਵਾਜ਼॥ ਸਚੇ ਮਾਰਹਿ ਝੂਠ ਪਰ ਕਾਜੀ ਕਰਹਿ ਅਕਾਜ॥ ਦੀਨ ਗਵਾਇਆ ਦੁਨੀ ਸਿਉਂ ਦੁਨੀ ਨ ਚਾਲੀ ਸਾਥ॥ ਦੁਨੀਆਂ ਦੋਜਕ ਜਲ ਮੁਈ ਭਈ ਅਸੌਖ ਨਪਾਕ॥ ਸ਼ਰਾ ਸ਼ਰੀਅਤ ਸੋਧਕੇ ਹਰਾਮ ਹਲਾਲ ਪਛਾਨ॥ ਕਰੋ ਅਦਾਲਤ ਸਚ ਕੀ ਰਾਹ ਸ਼ਰੀਅਤ ਮਾਨ॥ ਪਾਈਐ ਰਾਹ ਸ਼ਰੀਅਤੇ ਕਰਕੇ ਅਮੁਲ ਬਿਚਾਰ॥ ਪਹੁੰਚੇ ਹਕ ਹਕੀਕਤੇ ਮਾਰਫਤੀ ਮਨ ਮਾਰ॥ ਮਨ ਮੂਆ ਆਲਮ ਮੁਆ ਚਾਹਿ ਅਚਾਹਿ ਮਰ ਜਾਇ॥ ਹੁਕਮ ਪਛਾਣੇ ਰਬ ਦਾ ਸਚੇ ਮਹਿਲ ਸਮਾਇ॥ ਸੱਚ ਪੁਰਾਣਾ ਨ ਥੀਐ ਨਾਮ ਨ ਮੈਲਾ ਹੋਇ॥ ਸਚੋ ਓਰੈ ਸਭ ਕੋ ਸਭ ਥਕ ਰਹੀ ਖਲੋਇ॥ ਸੁਣੀਐ ਕਾਜ਼ੀ ਰੁਕਨਦੀਨ ਪੜ੍ਹਕੇ ਵੇਖ ਕੁਰਾਨ॥ ਇਕੋ ਰੂਹ ਅਮਾਨਤੀ ਜੇ ਸਾਬਤ ਰਖੇ ਈਮਾਨ॥ ਏਥੇ ਉਥੇ ਦੋਹੀਂ ਜਗ ਥਾਪੇ ਦੋਇ ਜਹਾਨ॥ ਏਥੇ ਦੇਇ ਓਥੇ ਲੈ ਗੱਲਾਂ ਹੋਰ ਸ਼ੈਤਾਨ॥ ਜੇਹਾ ਬੀਜੈ ਸੋ ਲੁਣੈ ਜੋ ਖਟੈ ਸੋ ਖਾਇ॥ ਅਮਲੀ ਆਪੋ ਆਪਣੀ ਲੇਖੈ ਮਿਲੈ ਸਜਾਇ॥

Dooji duniya kufar hai andar rakhahi chhapaai. Sach Islaam Khudaai hai kookan baang alaaei. Kookan dhol vajaai ke rabaab mirdangan naal. Nach nach naam pukaarade, de de poore taal. Kookan jalli paaike Hindu Musalmaan. Rabb na sunnda eh gal, jhakh jhakh muye ajaan. Kaafraan jhoothi bandagi, buriyaanli karam nivaaz. Sache maarahi jhooth par, Qaazi karahi akaaj. Deen gawaaiya duniya siyon, duniya na chaali saath. Duniya dozak jal mui, bhai asokh napaak. Shara Shariat sodh ke, haraam halaal pachhaan. Karo adaalat sach ki, raah Shariat maan. Paaeeai raah Shariate, karke amal bichaar. Pahunche Haq Haqeeqat-e, maarfati mann maar. Mann mooaa aalam muaa, chaahe achaahe mar jaae. Hukam pachhaane Rabb da, sache mehal samaae. Sach puraana na thiai, Naam na maila hoi
Sacho orai sabh ko, sabh thak rahi khaloi. Suni-ai Qaazi Ruknuddin, parh ke vekh Kuraan
Iko rooh amaanti, je saabat rakhe imaan. Ethe othe doheen jag, thaape do-e jahaan
Ethe dei, othe lai, gallaan hor Shaitaan. Jeha beejai so lunai, jo khattai so khaae.
Amli aapo aapni, lekhai milai sajaae

‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹਿਆਰ॥ ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਪਵਹਿ ਅੰਗਿਆਰ॥ ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥’

Mitti Musalmaan ki, pedhai pai kumhiaar. Gharh bhaande itta keeaa, jaldi kare pukaar.
Jal jal rovai bapuri, jhar jhar pavahi angiyaar. Nanak jin kartai kaaran keeaa, so jaanai Kartaar

 ਅਵਲ ਦੁਸ਼ਮਨ ਨਫਸ ਹੈ ਦੂਜਾ ਹੈ ਸ਼ੈਤਾਨ॥ ਤੀਜਾ ਦੁਸ਼ਮਨ ਦੁਨੀ ਹੈ ਕਰਦੀ ਗਰਬ ਗੁਮਾਨ ॥ ਚੌਥਾ ਦੁਸ਼ਮਨ ਖਾਬ ਹੈ ਜਪਣ ਨ ਦੇਂਦੀ ਨਾਮ॥ ਪੰਜਵਾਂ ਦੁਸ਼ਮਨ ਕੋੜਮਾ ਜਿਸ ਸੇਤੀ ਗਲਤਾਨ ॥ ਛੇਵਾਂ ਦੁਸ਼ਮਨ ਤਾਮ ਹੈ ਜਿਸ ਬਾਝੋਂ ਹੈਰਾਨ॥ ਨਾਨਕ ਏਤੇ ਵੈਰੀ ਹੁੰਦੇ ਸੋ ਕਿਉਂ ਕਰ ਰਹੇ ਈਮਾਨ॥

Aval dushman nafs hai, dooja hai Shaitaan. Teeja dushman duniya hai, kardi garab gumaan.
Chautha dushman khwaab hai, jappan na dendi Naam. Panjvaan dushman korhma, jis seti galtan. Chhevvaan dushman taam hai, jis baajhon hairaan. Nanak ete vairi hunde, so kyon kar rahe imaan.

 ਸਾਬਤ ਰਖਣ ਰੂਹ ਨੋਂ ਤਉ ਸਾਬਤ ਈਮਾਨ॥ ਬਾਝੋਂ ਸਚੇ ਨਾਮ ਦੇ ਫੱਕੜ ਸਭ ਜਹਾਨ॥ ਪੰਜ ਹਵਾਸ ਖਵੀਸ ਹਨ ਸਾਬਤ ਕਰਨ ਨ ਦੀਨ॥ ਰੂਹ ਨ ਕਾਇਮ ਲੈ ਉਡਣ ਅਮਲਾਂ ਬਾਝੋਂ ਹੀਨ॥ ਸਾਹਿਬ ਕਾ ਫਰਮਾਇਆ ਲਿਖਿਆ ਵਿਚ ਕਿਤਾਬ॥ ਬਿਨਾ ਇਬਾਦਤ ਬੰਦਗੀ ਹੋਰ ਅਮਲ ਸ਼ੈਤਾਨ॥

Saabat rakhann rooh noon, tau saabat emaan. Baajhon sache Naam de, fakkar sabh jahaan. Panj hawaas khavees han, saabat karan na deen. Rooh na kaayim lai udan, amlaan baajhon heen. Saahib ka farmaaiya, likhiya vich kitaab. Binaa ibaadat bandagi, hor amal Shaitaan

‘ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥ ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥ ਖਾਕੀ ਬੁਤ ਬਣਾਇਆ ਖਾਕੇ ਮਿਲਸੀ ਜਾਇ॥ ਜੀਵਤ ਖਾਕੀ ਹੋਇ ਰਹੇ ਫਿਰ ਖਾਕ ਨ ਤਿਸੈ ਖਾਇ॥ ਕੇ ਲੈ ਆਯੋਂ ਮੋਮਨੋਂ ਫਿਰ ਤੂੰ ਕੇ ਲੈ ਜਾਇ॥ ਥੋਰੈ ਜੀਵਨ ਕਾਰਣੇ ਬੁਰੇ ਨ ਅਮਲ ਕਮਾਇ॥

Nanak naao Khudaaye ka, dil(i) hachhai mukh leho. Avar divaaje dunee ke, jhoothe amal kareho. Khaaki but banaaiya, khaake milsi jaae. Jeevat khaaki hoi rahe, fir khaak na tisai khaa-e. Ke lai aayon momano, fir toon ke lai jaae. Thorai jeevan kaarane, bure na amal kamaae

“ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ॥ ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ॥ ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ॥ ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ”॥੨॥

Nanak duniya bhas rang, bhasoo hoo bhas kheh. Bhaso bhas kamaavani, bhi bhas bhariyai deh. Jaa jeeo vichho kadhi-ai, bhasoo bharia jaae. Agai lekhai mangiai, hor dasoonee paae ॥੨॥

Comments

Leave a comment