Category: Original Text

  • Guru Nanak Ji and Qazi Ruknuddin Ji (Part 5): Is There a Greatest Prophet?

    JanamSakhi Page – 182

    ਸੁਆਲ ਕਾਜ਼ੀ ਰੁਕਨ ਦੱ ਸ਼ੂਰਾ  (182)

    ਆਖੇ ਰੁਕਨਲ ਨਾਨਕਾ ਲਿਖਿਆ ਵਿਚ ਕੁਰਾਨ॥ ਆਯਾ ਮੁਹੰਮਦ ਮੁਸਤਫਾ ਖਾਸਾ ਮੁਸਲਮਾਨ॥ ਜੁਸਾ ਧਰਿਓਸੁ ਪਾਕ ਦਾ ਸਾਯਾ ਉਸ ਨੂੰ ਮੂਲ॥ ਸਾਯਾ ਜੁਸੀਂ ਸਭਨੀ ਬਾਝੋਂ ਪਾਕ ਰਸੂਲ॥ ਨੂਰੀ ਜੁਸਾ ਨਬੀ ਦਾ ਮੱਖੀ ਬਹੇ ਨ ਮੂਲ॥ ਕਾਇਮ ਰਹਿਸੀ ਕਿਆਮਤੀ ਸਾਹਿਬ ਨਬੀ ਰਸੂਲ॥ ਦੁਨੀਆਂ ਅੰਦਰ ਆਯਾ ਦੌਰ ਕਿਆਮਤ ਮਾਹਿ॥ ਕਲਮਾ ਪਾਕ ਸੁਣਾਇਆ ਉਮਤੀ ਭਿਸਤ ਕਰਾਹਿ॥੯॥

    Sawaal Qazi Rukan Din da (Shoora 182): Aakhe Rukan Din Nanaka likhia vich Quran, aaya Muhammad Mustafa khaasa Musalmaan. Jusa dhariyos paak da saaya us nu mool, saaya jusee sabhni baajhon paak Rasool. Noori jusa Nabi da makhi bahe na mool, kaim rahisi Qiyamati Sahib Nabi Rasool. Duniya andar aaya daur Qiyamat maahi, kalma paak sunaaya ummati bhisat karaahi.

    ਜਵਾਬ ਨਾਨਕ ਸ਼ਾਹ ਸੂਰਾ 

    ਆਖੇ ਨਾਨਕ ਰੁਕਨਦੀਨ ਨੂਰੀ ਇਕ ਖੁਦਾਇ॥ ਹੋਰ ਨ ਕੋਈ ਹੋਇਆ ਜਗ ਵਿਚ ਤੁਲ ਅਲਾਹਿ॥ ਖਾਕੀ ਜੁਸਾ ਆਦਮੀ ਸਾਏ ਬਿਨਾ ਨ ਕੋਇ॥ ਬਿਨਾ ਸਾਯਾ ਰੱਬ ਦਾ ਰਹੇ ਨਿਮਾਣਾ ਹੋਇ॥ ਕਾਇਮ ਨਾਉਂ ਕਿਆਮਤੀ ਜੁੱਸਾ ਰਲਸੀ ਖਾਕ॥ ਨਾਨਕ ਆਯਾ ਦੁਨੀ ਵਿਚ ਮੁਖੋਂ ਅਲਾਏ ਤਾਕ॥ ਕਲਮਾ ਇਕੋ ਰਬ ਹੈ ਦੂਜਾ ਰਹਿਆ ਨ ਕੋਇ॥ ਸਿਫਤੀ ਕਈ ਮੁਹੰਮਦੀ ਚਲੇ ਸਭੇ ਰੋਇ॥ ਕਾਇਮ ਦੇਹ ਨ ਰੱਖੀਆ ਜਗ ਵਿਚ ਕਿਸੇ ਨ ਮੂਲ॥

    Jawaab Nanak Shah: Aakhe Nanak Ruknuddin noori ik Khudaai, hor na koi hoeya jag vich tul Allahai. Khaaki jusa aadmi saaye bina na koi, bina saaya Rabb da rahe nimana hoi. Kaim naao Qiyamati jussa ralsi khaak, Nanak aaya duni vich mukhon alaaye taaq. Kalma iko Rabb hai dooja rahia na koi, sifti kai Muhammadi chale sabhe roi. Kaim deh na rakheeya jag vich kise na mool.

    ਪੜ੍ਹਨਾ ਗੁੜ੍ਹਨਾ ਰਹਿ ਗਿਆ ਘੇਰੇ ਦੁਨੀ ਨਪਾਕ॥  1ਰੂਹ ਵਿਚ ਦੋਜ਼ਕ ਜਲ ਮੂਆ ਜਲਤ ਪੁਕਾਰੇ ਖਾਕ॥ ਮੀਵਤ ਰਦੇ ਆਤਸ਼ੇ ਦੋਜ਼ਕ ਧਰਿਆ ਨਾਉਂ॥ ਦੋਜ਼ਕ ਦੁਨੀਆਂ ਬੰਦਗੀ ਜਿਉਂ ਅਗਨਿ ਝਲੂਠੇ ਕਾਉ॥ ਰਖਣ ਜੁਸਾ ਪਾਕ ਬਹੁ ਅੰਦਰੋਂ ਮੈਲ ਨ ਜਾਇ॥ ਬਾਬ ਤਿਨਾੜੇ ਕਿਰਕਤੀ ਬਾਝ ਇਬਾਦਤ ਨਾਹਿ॥ ਚਾਰ ਕਤੇਬੀ ਇਕ ਹੈ ਚਾਰੋਂ ਕਉਲ ਖੁਦਾਇ॥ ਚਾਰੋਂ ਕਦਮ ਸਭ ਦੇ ਕਾਜ਼ੀ ਦਿਲ ਵਿਚ ਲਾਇ॥ ਅਵਲ ਦੁਨੀ ਮੁਸੱਲਮੀ ਦੂਜੀ ਖਰਾਇਤ ਜਾਨ॥ ਤੀਜੀ ਨੀਯਤ ਰਾਸ ਕਰ ਹਰਾਮ ਹਲਾਲ ਪਛਾਨ॥ ਚਉਥਾ ਹੋਇ ਮਹਿਮਾਨ ਰਹੁ ਜਨਮ ਮਰਨ ਭਉ ਡਾਰ॥ ਹੋਇ ਸਵਾਲ ਮੁਸੱਲਮੀ ਜਲਦੀ ਉਮਤ ਤਾਰ॥

    Padhna gudhna reh gaya ghere duni napaak, rooh vich dozakh jal mooaa jalat pukaare khaak. Meevat rade aatash-e dozakh dharia naaon, dozakh duniya bandagi jion agan jhoothe kaao. Rakhan jusa paak bahu andron mail na jaae, baab tinade kirakti baajh ibaadat naahi. Chaar katebi ik hai chaaron kaul Khudaai, chaaron kadam sabh de Qazi dil vich laai. Aval duni Musallami dooji kharaait jaan, teeji neeyat raas kar haraam halaal pachhaan. Chautha hoi mehmaan rahu janam maran bhau daar, hoi sawaal Musallami jaldi ummat taar.

    ਚਾਰ ਵਰਨ ਚਾਰ ਮਜ਼ਹਬਾ ਇਕੋ ਨੂਰ ਖੁਦਾਇ॥ ਦੂਜਾ ਹੋਯਾ ਨ ਹੋਇਗਾ ਨਾਨਕ ਸਚ ਅਲਾਇ॥ ਨਾਨਕ ਆਖੇ ਰੁਕਨਦੀਨ ਸਚਾ ਸੁਣਹੁ ਜਵਾਬ॥ ਚਾਰੋਂ ਕੁੰਟ ਸਲਾਮ ਕਰ ਤਾਂ ਤੁਹਿ ਹੋਇ ਸਵਾਬ॥ ਖਾਲਕ ਆਦਮ ਸਿਰਜਿਆ ਆਲਮ ਵਡਾ ਕਬੀਰ॥ ਕਾਇਮ ਦਾਇਮ ਕੁਦਰਤੀ ਸਿਰ ਪੀਰਾਂ ਦੇ ਪੀਰ॥ ਤਿਸ ਵਿਚ ਆਲਮ ਬਹੁਤ ਹੈ ਆਵੈ ਜਾਇ ਅਨੰਤ॥ ਆਲਮ ਵਡਾ ਸਲਾਮਤੀ ਕੋਇ ਨ ਜਾਨੈ ਅੰਤ॥ ਆਫਤਾਬ ਮਹਿਤਾਬ ਦੁਇ ਏਹ ਆਦਮ ਕੇ ਨੇਤ॥ ਇਨ੍ਹਾਂ ਬਾਝ ਨ ਸੁਝਈ ਨਾਨਕ ਕਹੈ ਬਿਬੇਕ॥

    Chaar varan chaar mazhaba iko noor Khudaai, dooja hoeya na hoega Nanak sach alaai. Nanak aakhe Ruknuddin sacha sunho jawaab. Chaaron kunt salaam kar taa tuhi hoi sawaab, khaalak aadam sirjia aalam vadda kabeer. Kaim daaim kudrati sir peeran de peer, tis vich aalam bahut hai aave jaae anant. Aalam vadda salaamati koi na jaanai ant, aftaab mehtaab dui eh aadam ke net. Inhan baajh na sujhayi Nanak kahai bibek.

    ਚਰਖ ਫਿਰੇ ਅਸਮਾਨ ਵਿਚ ਰੈਨਿ ਦਿਵਸ ਕੇ ਮਾਹਿ॥ ਸਭੋ ਫਿਰਤੀਆਂ ਉਮਤੀ ਲਖ ਚਉਰਾਸੀ ਆਹਿ॥ ਸਜਦੇ ਕਰੇ ਖੁਦਾਇ ਨੂੰ ਆਲਮ ਵਡਾ ਕਬੀਰ॥ ਨਿਉਂਦਾ ਚਾਰੇ ਕੂੰਟ ਕੋ ਜਾਨਣ ਪੀਰ ਫਕੀਰ॥ ਕਾਇਮ ਕੁਰਸੀ ਅਰਸ਼ ਹੈ ਕੁਤਬ ਸਤਾਰਾ ਏਕ॥ ਤੂੰ ਭੀ ਕਾਇਮ ਰੁਕਨਦੀਨ ਜੇ ਸਭ ਮਹਿ ਜਾਣਹਿ ਏਕ॥ ਕਾਰਨ ਨਫਸ ਸ਼ੈਤਾਨ ਦੇ ਕਸਮਾਂ ਕਰੇ ਹਜ਼ਾਰ॥ ਰੋਜ ਕਿਆਮਤ ਡੇਹਰੇ ਕਰਸਨ ਅਮਲ ਖੁਆਰ॥ ਵੇਖ ਤਉਰੇਤ ਅੰਜੀਲ ਨੂੰ ਜੰਬੂਰੇ ਫੁਰਕਾਨ॥ ਏਹੋ ਚਾਰ ਕਤੇਬ ਹੈਨ ਪੜ੍ਹਕੇ ਵੇਖ ਕੁਰਾਨ॥ ਝੂਠੀ ਕਸਮ ਕਤੇਬ ਦੀ ਕਰਹੁ ਨ ਕੋਈ ਕਬੂਲ॥ ਐਸੀ ਰਹਿਨੀ ਜੋ ਰਹੈ ਸਾਂਈ ਪਾਕ ਰਸੂਲ॥ ਖਾਵਣ ਕਸਮ ਕੁਰਾਨ ਦੀ ਕਾਰਨ ਦੁਨੀ ਹਰਾਮ॥ ਆਤਸ਼ ਅੰਦਰ ਸਾੜੀਅਨ ਆਖੇ ਨਬੀ ਕਲਮ॥੧੦॥

    Charkh phire asmaan vich rain divas ke maahi, sabho phirtian ummati lakh chauraasi aahi. Sajde kare Khudaai nu aalam vadda kabeer, nivnda chaare kunt ko jaanan peer faqeer. Kaim kursi arsh hai qutab sitaara ek, tu bhi kaim Ruknuddin je sabh meh jaanah ek. Kaaran nafs shaitaan de kasman kare hazaar, roj Qiyamat dehre karsan amal khwaar. Vekh Taurait Anjeel nu Jambure Furqaan, eho chaar kateb hain parhke vekh Quran. Jhoothi kasam kateb di karho na koi qabool, aisi rehni jo rahai saai paak Rasool. Khaavan kasam Quran di kaaran duni haraam, aatash andar saarian aakhe Nabi kalam.