ਗੁਰੂ ਨਾਨਕ ਜੀ ਅਤੇ ਕਾਜੀ ਰੁਕਨੁੱਦੀਨ ਜੀ (ਭਾਗ 5): ਕੀ ਕੋਈ ਸਭ ਤੋਂ ਵੱਡਾ ਨਬੀ ਹੈ?

Published on

ਹੁਣ ਅੱਗੇ ਵਧਦੇ ਹਾਂ। ਕਾਜ਼ੀ ਰੁਕਨੁੱਦੀਨ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਹੈ ਕਿ

ਉਹ ਆਪਣੇ ਸਵਾਲ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ

ਕਾਜੀ ਰੁਕਨੁੱਦੀਨ ਜੀ ਦਾਅਵਾ ਕਰਦਾ ਹੈ ਕਿ ਹੇ ਨਾਨਕ ਜੀ! ਕੁਰਾਨ ਵਿੱਚ ਇਹ ਲਿਖਿਆ ਹੈ ਕਿ ਮੁਹੰਮਦ ਮੁਸਤਫਾ ਇੱਕ ਖਾਸ ਅਤੇ ਸਭ ਤੋਂ ਉੱਚੇ ਮੁਸਲਮਾਨ ਹਨ। ਉਹ ਪਾਕ ਪਰਮਾਤਮਾ ਦੇ ਸਾਇਆ ਹਨ ਅਤੇ ਉਨ੍ਹਾਂ ਵਰਗਾ ਹੋਰ ਕੋਈ ਨਹੀਂ। ਉਹ ਪਵਿੱਤਰ ਰਸੂਲ ਹਨ ਜੋ ਸਭ ਤੋਂ ਵੱਖਰੇ ਹਨ ਅਤੇ ਜਿਨ੍ਹਾਂ ਦੀ ਮਹਾਨਤਾ ਬੇਮਿਸਾਲ ਹੈ। ਨਬੀ ਦਾ ਰੂਪ ਨੂਰਾਨੀ ਹੈ ਅਤੇ ਉਹਨਾਂ ਦਾ ਦਰਜਾ ਕਿਆਮਤ ਤੱਕ ਕਾਇਮ ਰਹੇਗਾ। ਰੁਕਨੁੱਦੀਨ ਅੱਗੇ ਕਹਿੰਦਾ ਹੈ ਕਿ ਦੁਨੀਆ ਵਿੱਚ ਕਿਆਮਤ ਦਾ ਦੌਰ ਆਇਆ ਹੋਇਆ ਹੈ ਅਤੇ ਨਬੀ ਨੇ ਪਾਕ ਕਲਮਾ ਸੁਣਾਇਆ ਹੈ। ਜੋ ਲੋਕ ਉਨ੍ਹਾਂ ਨੂੰ ਮੰਨਦੇ ਹਨ, ਅਰਥਾਤ ਉਨ੍ਹਾਂ ਦੀ ਉਮਤ ਹਨ, ਉਹ ਭਿਸਤ (ਜੰਨਤ) ਨੂੰ ਪ੍ਰਾਪਤ ਕਰਨਗੇ।

ਜਵਾਬ ਗੁਰੂ ਨਾਨਕ ਜੀ ਮਹਾਰਾਜ

ਗੁਰੂ ਨਾਨਕ ਦੇਵ ਜੀ ਰੁਕਨਦੀਨ ਨੂੰ ਸਮਝਾਉਂਦੇ ਹਨ ਕਿ ਰੱਬ ਇੱਕ ਹੀ ਨੂਰ ਹੈ ਅਤੇ ਉਸ ਵਰਗਾ ਹੋਰ ਕੋਈ ਨਹੀਂ। ਮਨੁੱਖ ਮਿੱਟੀ ਦਾ ਬਣਿਆ ਹੋਇਆ ਹੈ ਅਤੇ ਰੱਬ ਦੀ ਰਹਿਮਤ ਤੋਂ ਬਿਨਾਂ ਕੁਝ ਵੀ ਨਹੀਂ। ਜੇ ਰੱਬ ਦੀ ਕਿਰਪਾ ਨਾ ਹੋਵੇ ਤਾਂ ਮਨੁੱਖ ਬਿਲਕੁਲ ਨਿਮਾਣਾ ਅਤੇ ਬੇਸਹਾਰਾ ਹੈ। ਗੁਰੂ ਜੀ ਦੱਸਦੇ ਹਨ ਕਿ ਸਿਰਫ਼ ਰੱਬ ਦਾ ਨਾਮ ਹੀ ਸਦਾ ਕਾਇਮ ਰਹਿੰਦਾ ਹੈ, ਜਦਕਿ ਮਨੁੱਖ ਦਾ ਸਰੀਰ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ। ਇਸ ਲਈ ਮਨੁੱਖ ਦਾ ਅਸਲ ਮਕਸਦ ਇਸ ਦੁਨੀਆ ਵਿੱਚ ਰੱਬ (ਅਲਾਹ) ਦਾ ਨਾਮ ਜਪਣਾ ਅਤੇ ਉਸਦੀ ਯਾਦ ਵਿੱਚ ਜੀਣਾ ਹੈ। ਮੁਹੰਮਦ ਦੀ ਸਿਫ਼ਤ ਕਰਨ ਵਾਲੇ ਕਈ ਹਨ, ਅਖੀਰ ਸਭ ਰੋਂਦੇ ਚਲੇ ਗਏ। ਇਸ ਦੁਨੀਆ ਵਿੱਚ ਕਿਸੇ ਦਾ ਵੀ ਸਰੀਰ ਕਦੇ ਸਦਾ ਲਈ ਨਹੀਂ ਰਹਿੰਦਾ।

ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਲੋਕ ਸਿਰਫ਼ ਪੜ੍ਹਨ ਅਤੇ ਸਮਝਣ ਤੱਕ ਹੀ ਰਹਿ ਗਏ ਹਨ, ਪਰ ਦੁਨੀਆ ਅਪਵਿੱਤਰਤਾ ਨਾਲ ਘਿਰੀ ਹੋਈ ਹੈ। ਰੂਹ ਦੇ ਅੰਦਰ ਹੀ ਦੋਜ਼ਖ ਦੀ ਅੱਗ ਜਲਦੀ ਹੈ। ਮਰਿਆ ਹੋਇਆ ਮਨੁੱਖ ਇਸ ਅੱਗ ਵਿੱਚ ਜਲਦਾ ਹੈ ਅਤੇ ਖਾਕ ਨੂੰ ਪੁਕਾਰਦਾ ਹੈ। ਭਾਵ (ਰੂਹ ਸਰੀਰ ਨੂੰ ਪੁਕਾਰਦੀ ਹੈ) ਤਾਂ ਜੋ ਉਹ ਸਰੀਰ ਵਿੱਚ ਆ ਕੇ ਨਾਮ ਜਪੇ। ਹਿਰਦੇ ਦੇ ਅੰਦਰ ਜੋ ਅੱਗ ਹੈ, ਉਸਦਾ ਨਾਮ ਦੋਜ਼ਖ ਰੱਖਿਆ ਗਿਆ ਹੈ।

ਚਾਰ ਕਿਤਾਬਾਂ ਇੱਕ ਹੀ ਹਨ ਅਤੇ ਇਹਨਾਂ ਚਾਰਾਂ ਨੂੰ ਖੁਦਾ ਦਾ ਹੁਕਮ ਮੰਨ। ਹੇ ਕਾਜ਼ੀ! ਤੂੰ ਇਹ ਚਾਰ ਰਾਹ ਸਭ ਦੇ ਦਿਲ ਵਿੱਚ ਵਸਾ ਦੇ। ਸਭ ਤੋਂ ਪਹਿਲਾਂ ਧਰਮੀ ਬਣ ਅਤੇ ਦੂਜਾ ਨੇਕੀ ਤੇ ਚੰਗੇ ਕਰਮ ਸਿਖਾ। ਤੀਜਾ ਆਪਣੀ ਨੀਅਤ ਸਹੀ ਕਰ ਅਤੇ ਹਰਾਮ-ਹਲਾਲ ਦੀ ਪਛਾਣ ਕਰ। ਚੌਥਾ ਇਸ ਦੁਨੀਆ ਨੂੰ ਮਹਿਮਾਨ ਸਮਝ ਅਤੇ ਜਨਮ-ਮਰਨ ਦੇ ਡਰ ਨੂੰ ਛੱਡ ਦੇ। ਇਸੇ ਤਰ੍ਹਾਂ ਤੂੰ ਸੱਚਾ ਧਰਮੀ ਬਣ ਕੇ ਇਸ ਦੋਜ਼ਖ ਦੀ ਅੱਗ ਵਿੱਚ ਜਲਦੇ ਹੋਏ ਲੋਕਾਂ ਨੂੰ ਵੀ ਸਹੀ ਰਸਤੇ ਤੇ ਲਿਆ ਸਕਦਾ ਹੈ। ਸਾਰੀਆਂ ਜਾਤਾਂ ਅਤੇ ਧਰਮ ਇੱਕੋ ਰੱਬ ਦੇ ਨੂਰ ਤੋਂ ਪੈਦਾ ਹੋਏ ਹਨ। ਰੱਬ ਇਕੋ ਹੈ, ਕੋਈ ਦੂਜਾ ਨਹੀਂ।

ਗੁਰੂ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਦਿਨ ਅਤੇ ਰਾਤ ਬਣਨ ਲਈ ਆਕਾਸ਼ ਵਿੱਚ ਘੁੰਮਣ ਵਾਲੀ ਕੁਦਰਤੀ ਪ੍ਰਕਿਰਿਆ (ਜਿਵੇਂ ਧਰਤੀ ਅਤੇ ਚੰਦਰਮਾ) ਲਗਾਤਾਰ ਚੱਲ ਰਹੀ ਹੈ। ਇਸੇ ਵਿੱਚ ੮੪ ਲੱਖ ਜੂਨਾਂ ਵਿੱਚ ਜੀਵਾਤਮਾਵਾਂ ਆਉਂਦੀਆਂ ਅਤੇ ਜਾਂਦੀਆਂ ਰਹਿੰਦੀਆਂ ਹਨ ਅਤੇ ਜਨਮ ਮਰਨ ਦੇ ਚੱਕਰ ਵਿੱਚ ਭਟਕਦੀਆਂ ਹਨ। ਇਹ ਸਾਰਾ ਵੱਡਾ ਸੰਸਾਰ ਉਸ ਖੁਦਾ ਅੱਗੇ ਨਿਵਦਾ ਹੈ। ਪਰ ਜੋ ਪੀਰ-ਫਕੀਰ ਸੱਚੇ ਹਨ ਅਤੇ ਹਰ ਪਾਸੇ ਨਿਵਦੇ ਹਨ, ਉਹੀ ਉਸਨੂੰ ਸਹੀ ਤਰੀਕੇ ਨਾਲ ਜਾਣ ਸਕਦੇ ਹਨ। ਰੱਬ ਦਾ ਦਰਬਾਰ ਸਦਾ ਕਾਇਮ ਹੈ ਅਤੇ ਉਸਦਾ ਕੇਂਦਰ ਇਕੋ ਹੈ। ਹੇ ਰੁਕਨਦੀਨ! ਜੇ ਤੂੰ ਸਭ ਵਿੱਚ ਇੱਕ ਰੱਬ ਨੂੰ ਜਾਣ ਲਵੇਂ, ਤਾਂ ਤੂੰ ਵੀ ਟਿਕਿਆ ਰਹੇਂਗਾ।

Comments

Leave a comment