Guru Nanak Dev Ji and Qazi Ruknudeen (Part 6): Is the Prophet’s Path the Only True Path?

Published on

(183)

ਸੁਆਲ ਕਾਜੀ ਰੁਕਨਦੀਨ ਸੂਰਾ॥ ਸੁਣਹੁ ਨਾਨਕ ਪੀਰ ਜੀ ਆਖੇ ਰੁਕਨਦੀਨ॥ ਆਯਾ ਮੁਹੰਮਦ ਮੁਸਤਫਾ ਸਾਬਤ ਕਰਨ ਯਕੀਨ॥ ਸਾਬਤ ਕੀਤੋਸੁ ਦੀਨ ਨੋਂ ਪੜ੍ਹ ਕਰ ਕਲਮਾਂ ਪਾਕ॥ ਕਾਫਰ-ਸਾਬਤ ਨ ਥੀਏ ਵਿਚ ਆਤਸ਼ ਜਲਨ ਨਪਾਕ॥ ਹੂਰਾਂ ਪਰੀਆਂ ਭਿਸਤ ਏਹ ਹੋਇਨ ਉਹ ਮਹਮੂਰ॥ ਪਉਸਨ ਦੋਜ਼ਕ ਹਾਵੀਏ ਸੁਣਸੀ ਨਬੀ ਨ ਮੂਰ॥ ਮੁਸਲਮਾਨੀ ਪਾਕ ਨੂੰ ਪੜ੍ਹਨ ਕਤੇਬ ਕੁਰਾਨ॥ ਕਰਮ ਨਮਾਜਾਂ ਰੋਜੜੇ ਦੋਜ਼ਕ ‘ਤਿਨਾਂ ਹਰਾਮ॥੧੧॥

Suaal Kaazi Ruknudeen Soora॥ Sunahu Nanak Peer jee aakhe Ruknudeen॥ Aaya Muhammad Mustafa saabat karan yakeen॥ Saabat keetos deen noon parh kar kalmaa paak॥ Kaafar-saabat na thie vich aatash jalan napaak॥ Hooran pareean bhisat eh hoin oh mahmoor॥ Pausan dozakh haaveeae sunsi nabi na moor॥ Musalmaanee paak noon parhan kateb Quran॥ Karam namaazan rojre dozakh tinaan haraam॥੧੧॥

ਜਵਾਬ ਨਾਨਕ ਸ਼ਾਹ ਸੂਰਾ॥

ਆਖੀ ਨਾਨਕ ਰੁਕਨਦੀਨ ਸਚੇ ਸੁਣਹੁ ਜਵਾਬ॥ ਕਈ ਮੁਹੰਮਦ ਮੁਸਤਫਾ ਹੋਏ ਵਿਚ ਅਜਾਬ॥ ਸਾਬਤ ਦੀਨ ਨ ਕਰ ਸਕਿਆ ਮਰ ਮਰ ਹੋਈ ਖਾਕ॥ ਖਾਕੂ ਫੇਰ ਜਲਾਈਆਂ ਘੜ ਘੜ ਭਾਂਡੇ ਪਾਕ॥ ਇਕਨਾ ਦੁਧ ਸਮਾਈਐ ਇਕਨਾ ਵਿਚ ਪੇਸ਼ਾਬ॥ ਗੂਨਾ ਗੂਨ ਨਿਆਮਤੀਂ ਕਈ ਇਲਾਮਤ ਸਾਜ॥

Aakhi Nanak Ruknudeen sache sunahu javaab॥
Kai Muhammad Mustafa hoe vich ajaab॥
Saabat deen na kar sakia mar mar hoi khaak॥
Khaakoo pher jalaaeaan ghar ghar bhaande paak॥
Iknaa dudh samaaie iknaa vich peshaab॥
Goona goon niyaamteean kai ilaamat saaj॥

ਮਿਟੀ ਮੁਸਲਮਾਨ ਦੀ ਵਿਚ ਆਤਸ਼ ਲਏ ਅਜਾਬ॥ ਕਲਮਾ ਰਹਿਆ ਕਿਨਾਰੜੇ ਜਲ ਬਲ ਹੋਏ ਖਾਕ॥ ਆਤਸ਼ ਬਾਝ ਨ ਸੁਧਰੇ ਕੇਤੇ ਨਬੀ ਰਸੂਲ॥ ਜਲਦੇ ਦੋਜਕ ਹਾਵੀਏ ਤੋਬਾ ਨ ਪਵੇ ਕਬੂਲ॥ ਕਿਥੇ ਨਿਮਾਜ਼ਾਂ ਰੋਜੜੇ ਕਿਥੇ ਸੁ ਭਿਸ਼ਤਾਂ ਹੂਰ॥ ਕਿਥੇ ਸੇ ਪੜ੍ਹਨ ਕੁਰਾਨੜੇ ਜਲ ਬਲ ਹੋਏ ਦੂਰ॥

Mitti Musalmaan dee vich aatash lae ajaab॥
Kalmaa rahia kinaarrhe jal bal hoe khaak॥
Aatash baajh na sudhare kete nabi rasool॥
Jalde dozakh haaveeae toba na pave kabool॥
Kithe namaazaan rojre kithe so bhishta hooran॥
Kithe se parhan Quraanre jal bal hoe door॥

ਅਗੇ ਨ ਮੁਸਲਮਾਨੜੀ ਕਾਫਿਰ ਨਾਹਿ ਦਿਸੰਨ॥ ਜਲਦੇ ਦਿਸਨ ਦੋਵਹੇ ਖਾਕੂ ਵਿਚ ਮਿਲੰਨ॥ ਖੁਦੀ ਤਕਬਰੀ ਕਰ ਮੂਏ ਸਾਬਤ ਭਇਆ ਨ ਤਤ॥ ਦਰਗਾਹ ਦੇ ਇਕਸ ਬਾਝ ਨ ਕੋਇ॥ ਕੇਤੇ ਲਖ ਮੁਹੰਮਦੀ ਸਾਗਰ ਨੂ ਸੋਇ॥

Age na Musalmaanrhee kaafar naahi disann॥
Jalde disan dovhe khaakoo vich milann॥
Khudee takbaree kar mue saabat bhia na tat॥
Dargaah de ikas baajh na koi॥
Kete lakh Muhammadee saagar noo soi॥

ਰੋਂਦੀ ਡਿਠੀ ਏਮਨਾ ਵਾਇ ਮੁਹੰਮਦ ਵਾਇ॥ ਬਾਝ ਮੁਹੰਮਦ ਮੁਸਤਫਾ ਰੋਵੇ ਹਾਏ ਹਾਇ॥ ਆਈ ਅੰਦਰ ਖਾਬ ਦੇ ਡਿਠੀਅਸ ਦਰਗਾਹ ਨੂਰ॥ ਦਿਸ ਨ ਆਇਓ ਮੁਸਤਫਾ ਰੋਇ ਰੋਇ ਭਈ ਮਨੂਰ॥

Rondi dithi aimnaa vaae Muhammad vaae॥
Baajh Muhammad Mustafa rove haae haae॥
Aaie andar khaab de dithias dargaah noor॥
Dis na aayo Mustafa roi roi bhai manoor॥

ਕੀਤੋਸੁ ਫੇਰ ਅਵਾਜੜਾ ਹਾਇ ਮੁਹੰਮਦ ਹਾਇ॥ ਮੈਨੂੰ ਦੇਹ ਜਵਾਬ ਕੋਇ ਰੋਵੈ ਕਰੇ ਕਹਾਇ॥ ਕੇਤੇ ਲਖ ਮੁਹੰਮਦਾ ਅਗੋਂ ਉਠੇ ਪੁਕਾਰ॥ ਕੇਰੜਾ ਪੁਛਦੀ ਏਂ ਮੁਸਤਫਾ ਫਿਰਹਿ ਅਸੰਖ ਅਪਾਰ॥

Keetos pher awaajraa haae Muhammad haae॥
Mainoon deh javaab koi rove kare kahaae॥
Kete lakh Muhammada aggon uthe pukaar॥
Kerraa puchhdee en Mustafa phireh asankh apaar॥

ਓੜਕ ਅੰਤ ਨਾ ਪਾਈਐ ਕੇਤੇ ਜਬਰਾਈਲ॥ ਸਭੋ ਅੰਦਰ ਹੁਕਮ ਦੇ ਕੇਤੇ ਮੇਕਾਈਲ॥ ਕਈ ਅਸੰਖ ਫਰੇਸ਼ਤੇ ਮਲਕਲ ਮਉਤ ਬੇਅੰਤ॥ ਤਰਸਨ ਸਚੁ ਅਲਾਹਿ ਤੇ ਰਾਖਸ ਜਿੰਨ ਅਸੰਖ॥

Orrak ant na paaie kete Jabraaeel॥
Sabho andar hukam de kete Mekaaeel॥
Kai asankh fareshtae malakal maut be-ant॥
Tarsan sach Allah te raakhas jinn asankh॥

ਡਿਠੋਸੁ ਇਹ ਮਸ਼ਾਹਦਾ ਹੋਇ ਰਹੀ ਹੈਰਾਨ॥ ਏਥੈ ਕੋਈ ਨ ਜਾਣਦਾ ਦੁਨੀਆਂ ਫਾਨੀ ਜਹਾਨ॥ ਰੂਹਾਂ ਭਿਸ਼ਤ ਨ ਦਿਸਨੀ ਦੋਜਕ ਦਿਸੇ ਨ ਕੋਇ॥ ਜੀਂਵਦਿਆਂ ਦੀ ਸਾਹਿਬੀ ਮੋਇਆਂ ਖਬਰ ਨ ਹੋਇ॥

Dithos eh mashaahdaa hoi rahee hairaan॥
Ethai koi na jaanadaa duniya faanee jahaan॥
Roohan bhisat na disnee dozakh dise na koi॥
Jeevdea di sahibee moieaan khabar na hoi॥

ਮੋਏ ਖਾਕੂ ਸੰਗ ਮਿਲੇ ਅਰਬਾ ਨਾਸਰ ਮਾਹਿ॥ ਸੋ ਭੀ ਫੇਰ ਜਮਾਇਓਨ ਗੂਨਾ ਗੂਨ ਰੁਕਾਹਿ॥ ਕੂੜਾ ਦਾਵਾ ਰਹਿ ਗਇਆ ਬਾਦ ਮਰੇ ਸੰਸਾਰ॥ ਹਿੰਦੂ ਮੁਸਲਮਾਨ ਦੁਇ ਜਲ ਬਲ ਹੋਏ ਛਾਰ॥

Moe khaakoo sang mile arba naasar maah॥
So bhee pher jamaaeon goona goon rukaah॥
Kooraa daavaa reh gia baad mare sansaar॥
Hindu Musalmaan do-e jal bal hoe chhaar॥

ਦੂਜਾ ਆਖਣ ਸ਼ੱਕ ਹੈ ਨਾ ਕੋ ਹੋਆ ਨ ਹੋਇ॥ ਇਕੋ ਪਾਕ ਖੁਦਾਇ ਹੈ ਰਵਿ ਰਹਿਆ ਸਭ ਲੋਇ॥ ਨਹੀਂ ਮੁਹੰਮਦ ਮੁਸਤਫਾ ਨਾਹੀਂ ਕੋ ਅਉਤਾਰ॥ ਨਹੀਂ ਪੀਰ ਪੈਕੰਬਰ ਅਉਲੀਏ ਗਉਸ ਕੁਤਬ ਸਲਾਰ॥

Dooja aakhan shakk hai na ko hoaa na hoi॥
Iko paak Khudaai hai rav rahia sabh loi॥
Nahin Muhammad Mustafa naaheen ko avatar॥
Nahin peer paigambar auliae gaus kutab salaar॥

ਜੀਂਵਦਿਆਂ ਸਭ ਦਿਸਨੀ ਮੋਇਆਂ ਦਿਸੇ ਨ ਕੋਇ॥ ਨਾਨਕ ਬਾਜੀ ਕੂੜ ਦੀ ਆਖਰ ਕੂੜੀ ਹੋਇ॥ ਇਹ ਸਭ ਜੁਸੇ ਖਾਕ ਦੇ ਧਰਤੀ ਅਤੇ ਅਸਮਾਨ॥ ਚਉਦਹ ਤਬਕ ਨ ਰਹਿਸਨੀ ਆਖਰ ਫਾਨੀ ਜਾਨ॥

Jeevdea sabh disnee moieaan dise na koi॥
Nanak baajee koorr dee aakhar koorhee hoi॥
Eh sabh juse khaak de dhartee ate asmaan॥
Chaudah tabak na rahisnee aakhar faanee jaan॥

ਬਾਦੀ ਆਬੀ ਆਤਸ਼ੀ ਚਉਥੀ ਖਾਕੀ ਨਾਲ॥ ਮਰ ਮਰ ਫਿਰ ਉਪਜਨੀ ਜੀਆ ਜੰਤ ਵਸ ਕਾਲ॥ ਇਹ ਸਭ ਬੰਦੇ ਹੁਕਮ ਦੇ ਹੁਕਮੀ ਆਵਨ ਜਾਨ॥ ਹੁਕਮ ਨ ਬੁਝਨ ਨਾਨਕ ਖਪ ਖਪ ਮਰਨ ਅਜਾਨ॥੧੨॥

Baadee aabee aatashhee chauthi khaakee naal॥
Mar mar pher upajnee jeea jant vas kaal॥
Eh sabh bande hukam de hukmee aavan jaan॥
Hukam na bujhan Nanak khap khap maran ajaan॥੧੨॥

Comments

Leave a comment