ਗੁਰੂ ਨਾਨਕ ਦੇਵ ਜੀ ਅਤੇ ਕਾਜੀ ਰੁਕਨੁੱਦੀਨ (ਭਾਗ 6): ਕੀ ਨਬੀ ਦਾ ਰਸਤਾ ਹੀ ਸਭ ਤੋਂ ਵੱਡਾ ਹੈ?

Published on


ਉਹ ਆਪਣੇ ਸਵਾਲ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ

ਜਵਾਬ ਗੁਰੂ ਨਾਨਕ ਜੀ ਮਹਾਰਾਜ

ਅੱਗੇ ਨਾ ਕੋਈ ਮੁਸਲਮਾਨ ਦਿਸਦਾ ਹੈ, ਨਾ ਕਾਫਿਰ। ਦੋਵੇਂ ਹੀ ਅੱਗ ਵਿੱਚ ਜਲਦੇ ਹੋਏ ਦਿਸਦੇ ਹਨ ਅਤੇ ਆਖ਼ਿਰ ਮਿੱਟੀ ਵਿੱਚ ਮਿਲ ਜਾਂਦੇ ਹਨ। ਅਹੰਕਾਰ ਤੇ ਘਮੰਡ ਕਰਦੇ ਕਰਦੇ ਮਨੁੱਖ ਮਰ ਗਏ, ਪਰ ਕੋਈ ਵੀ ਅਸਲ ਸੱਚ ਨੂੰ ਸਾਬਤ ਨਾ ਕਰ ਸਕਿਆ। ਰੱਬ ਦੀ ਦਰਗਾਹ ਵਿੱਚ ਇੱਕ ਤੋਂ ਬਿਨਾਂ ਹੋਰ ਕੋਈ ਨਹੀਂ। ਲੱਖਾਂ ਮੁਹੰਮਦ ਵਰਗੇ ਮਨੁੱਖ ਉਸੇ ਰੱਬ ਵਿੱਚ ਸਮਾ ਗਏ।

ਉਸ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰਿਆ, “ਹਾਏ ਮੁਹੰਮਦ! ਹਾਏ ਮੁਹੰਮਦ!” ਅਤੇ ਰੋਂਦੀ ਹੋਈ ਕਹਿਣ ਲੱਗੀ ਕਿ ਮੈਨੂੰ ਕੋਈ ਜਵਾਬ ਦਿਓ। ਤਦ ਅੱਗੇ ਤੋਂ ਲੱਖਾਂ ਮੁਹੰਮਦ ਉੱਠ ਕੇ ਬੋਲ ਪਏ ਕਿ ਤੂੰ ਕਿਹੜੇ ਮੁਹੰਮਦ ਨੂੰ ਪੁੱਛ ਰਹੀ ਹੈਂ? ਇੱਥੇ ਤਾਂ ਬੇਅੰਤ ਅਸੰਖ ਮੁਸਤਫਾ ਹਨ।

ਉਸ ਨੇ ਇਹ ਨਜ਼ਾਰਾ ਵੇਖਿਆ ਅਤੇ ਹੈਰਾਨ ਰਹਿ ਗਈ। ਇੱਥੇ ਕੋਈ ਨਹੀਂ ਜਾਣਦਾ ਕਿ ਇਹ ਦੁਨੀਆ ਨਾਸਵੰਤ ਹੈ। ਨਾ ਤਾਂ ਰੂਹਾਂ ਨੂੰ ਜੰਨਤ ਦਿਸਦੀ ਹੈ ਅਤੇ ਨਾ ਹੀ ਦੋਜ਼ਖ ਦਿਸਦਾ ਹੈ। ਜੀਉਂਦੇ ਮਨੁੱਖ ਦੀ ਜੋ ਸਾਹਿਬੀ (ਸ਼ਾਨ/ਹਕੂਮਤ) ਹੁੰਦੀ ਹੈ, ਮਰਨ ਤੋਂ ਬਾਅਦ ਉਸ ਦੀ ਕੋਈ ਖਬਰ ਨਹੀਂ ਰਹਿੰਦੀ।

ਰੱਬ ਤੋਂ ਇਲਾਵਾ ਕਿਸੇ ਹੋਰ ਨੂੰ ਮੰਨਣਾ ਸ਼ੱਕ ਵਾਲੀ ਗੱਲ ਹੈ; ਨਾ ਕੋਈ ਹੋਇਆ ਹੈ, ਨਾ ਹੋਵੇਗਾ। ਸਿਰਫ਼ ਇੱਕ ਹੀ ਪਵਿੱਤਰ ਖੁਦਾ ਹੈ ਜੋ ਸਾਰੇ ਜਗਤ ਵਿੱਚ ਵਿਆਪਕ ਹੈ। ਉੱਥੇ ਨਾ ਕੋਈ ਮੁਹੰਮਦ ਮੁਸਤਫਾ ਹੈ, ਨਾ ਕੋਈ ਅਵਤਾਰ, ਅਤੇ ਨਾ ਹੀ ਕੋਈ ਪੀਰ, ਪੈਗੰਬਰ ਜਾਂ ਔਲੀਆ ਹਨ—ਭਾਵ ਰੱਬ ਦੇ ਦਰ ਤੇ ਇਹ ਸਾਰੇ ਫ਼ਰਕ ਖਤਮ ਹੋ ਜਾਂਦੇ ਹਨ।

Comments

Leave a comment