ਸੁਆਲ ਕਾਜ਼ੀ ਰੁਕਨਦੀਨ ਸੂਰਾ॥
ਆਖੀ ਰੁਕਨਲ ਨਾਨਕਾ ਲਿਖਿਆ ਵਿਚਿ ਕੁਰਾਨ॥ ਚਉਦਹ ਤਬਕ ਜਹਾਨ ਵਿਚ ਜ਼ਿਮੀ ਅਤੇ ਅਸਮਾਨ॥ ਤਿਸ ਵਿਚ ਨੂਰ ਮੁਹੰਮਦੀ ਰੋਸ਼ਨ ਬਲੇ ਚਰਾਗ॥ ਜਿਤੀ ਉਮੱਤ ਨਬੀ ਦੀ ਤਿਨਾਂ ਦੋਜਕ ਆਂਚ ਨ ਲਾਗ॥ ਰਹੇ ਕੁਰਾਨੋਂ ਬਾਹਰਾ ਤਿਨਾਂ ਨਬੀ ਨ ਭਰੇ ਸਫਾਤ॥ ਓਹੀ ਪਾਕਾਂ ਵਿਚ ਨ ਲਿਖੀਅਨ ਰਹੇ ਸਦਾ ਨਾਪਾਕ॥੧੩॥
Sual Qazi Ruknadin Soora॥
Aakhi Ruknal Nanaka likhia vich Quran॥
Chaudah tabak jahan vich zimi ate asmaan॥
Tis vich noor Muhammadi roshan bale charaag॥
Jiti ummat nabi di tinan dozakh aanch na laag॥
Rahe Qurano bahra tinan nabi na bhare sifat॥
Ohi paakan vich na likhian rahe sada napaak॥13॥
ਜਵਾਬ ਨਾਨਕ ਸ਼ਾਹ ਸੂਰਾ॥
ਨਾਨਕ ਆਖੀ ਰੁਕਨਦੀਨ ਸਚਾ ਸੁਣਹੁ ਸੁਆਲ॥ ਅਸਮਾਨਾਂ ਅਸਮਾਨ ਲਖ ਪਾਤਾਲਾਂ ਪਾਤਾਲ॥ ਕੇਤੇ ਨੂਰ ਮੁਹੰਮਦੀ ਰੋਸ਼ਨ ਬਲੇ ਚਰਾਗ॥ ਜੋ ਲੋੜਦੇ ਦੁਨੀਆਂ ਦਾਵੜੇ ਵਿਚ ਸੜਦੇ ਦੋਜ਼ਕ ਆਗ॥ ਗੂਨਾ ਗੂਨ ਕੁਰਾਨੜੇ ਗੂਨਾ ਗੂਨ ਰਸੂਲ॥ ਗੂਨਾ ਗੂਨੀ ਉਮਤੀ ਬਹਿ ਬਹਿ ਕਰਨ ਮਲੂਲ॥
Nanak aakhi Ruknadin sacha sunahu sual॥
Asmanaan asmaan lakh pataalaan pataal॥
Kete noor Muhammadi roshan bale charaag॥
Jo lorrde duniya daavre vich sardey dozakh aag॥
Goona goon QuranaRre goona goon Rasool॥
Goona gooni ummati beh beh karan malool॥
ਨੂਰ ਮੁਹੰਮਦ ਕੇਤੜੇ ਪੀਰ ਮੁਹੰਮਦ ਲੱਖ॥ ਲਖ ਮੁਹੰਮਦ ਮੁਸਤਫਾ ਵਿਚ ਹੋਏ ਅੱਖ ਫਰੱਕ॥ ਨਾਵਾਂ ਥਾਂਵ ਨ ਗਿਨ ਸਕਾਂ ਡਿਠੇ ਨਬੀ ਰਸੂਲ॥ ਮਜ਼ਹਬ ਕਈ ਅਸੰਖ ਲਿਖ ਗਿਣੇ ਨ ਜਾਹੀ ਮੂਲ॥ ਮੱਕੇ ਡਿਠੇ ਕਈ ਲਖ ਲਖ ਮਦੀਨੇ ਨਾਲ॥ ਹਾਜੀ ਕਈ ਅਸੌਖ ਲਖ ਗੂਨਾ ਗੂਨ ਸੰਭਾਲ॥ ਬੇਦ ਬਿਆਸ ਅਸੰਖ ਲਖ ਕਰਦੇ ਬੇਦ ਬੀਚਾਰ॥
Noor Muhammad ketde pir Muhammad lakh॥
Lakh Muhammad Mustafa vich hoye akh farak॥
Naavaan thaanv na gin sakaan dithe nabi rasool॥
Mazhab kai asankh likh gine na jaahi mool॥
Makke dithe kai lakh lakh Madine naal॥
Haji kai asaukh lakh goona goon sambhaal॥
Bed Byaas asankh lakh karde bed beechaar॥
ਇਕਸੇ ਇਕਸੇ ਤਬਕ ਵਿਚ ਕਈ ਅਸੰਖ ਅਉਤਾਰ॥ ਲਖ ਅਸੰਖਾਂ ਤਬਕ ਵਿਚ ਕੇਤੜਿਆਂ ਅਵਤਾਰ॥ ਪੀਰ ਪੈਕੰਬਰ ਕੇਤੜੇ ਗਉਸ ਤੁਪਕ ਸਾਲਾਰ॥ ਫਿਰਨ ਤਬਕ ਅਸਮਾਨ ਵਿਚ ਚਸ਼ਮੀ ਦੇਖ ਪਸਾਰ॥ ਉਥੇ ਪੈਕੰਬਰ ਕਈ ਲਖ ਕਈ ਲਖ ਅਸੰਖ ਅਉਤਾਰ॥ ਫਿਰਦੇ ਰਹਿੰਦੇ ਰੋਜ਼ ਭੀ ਹੁਕਮ ਅਲਾਹ ਦੇ ਨਾਲ॥
Ikse ikse tabak vich kai asankh avtaar॥
Lakh asankhaan tabak vich ketdeyan avtaar॥
Pir paikanbar ketde gaus tupak saalaar॥
Phiran tabak asmaan vich chashmi dekh pasaar॥
Uthe paikanbar kai lakh kai lakh asankh avtaar॥
Phirde rehnde roz bhi hukam Allah de naal॥
ਅਸੰਖ ਅਉਤਾਰ ਪੈਕੰਬਰਾਂ ਫਿਰਦੇ ਹੇਠ ਪਤਾਲ॥ ਰੁਕਨਲ ਕਾਜ਼ੀ ਕੇਤੜੇ ਮੋਨ ਦੀਨ ਮਾਦਾਰ॥ ਹਜਰਤ ਪੀਰਾਂ ਕੇਤੜੇ ਪੀਰਾਂ ਦੇ ਸਰਦਾਰ॥ ਸ਼ਾਹ ਸ਼ਹੀਦ ਕੇਤੜੇ ਸਰਵਰ ਅੰਤ ਨ ਪਾਰ॥ ਉਮਤ ਖਤਾਬਾਂ ਅਬੂਬਕਰ ਸੇਰ ਅਲੀ ਅਪਾਰ॥ ਡਿਠੇ ਲਖ ਅਸਮਾਨ ਮੇਂ ਚਾਰੇ ਯਾਰ ਅਸੰਖ॥ ਨਾਨਕ ਅੰਤ ਨ ਜਾਪਨੀ ਅਲਖ ਅਪਾਰ ਬਿਅੰਤ॥
Asankh avtaar paikanbaran phirde heth pataal॥
Ruknal Qazi ketde mon deen madaar॥
Hazrat piran ketde piran de sardaar॥
Shah shaheed ketde sarvar ant na paar॥
Ummat khataaban Aboobakar sher Ali apaar॥
Dithe lakh asmaan men chare yaar asankh॥
Nanak ant na jaapni alakh apaar biant॥
ਕਈ ਅਸੰਖ ਅਮਾਮ ਹੈਂ ਸ਼ਾਹ ਸ਼ਹਾਬ ਅਨੇਕ॥ ਸਭਨਾਂ ਕੇ ਸਿਰ ਇਕ ਰਬ ਅਲਖ ਅਪਾਰ ਅਲੇਖ॥ ਨਾਰਦ ਸਾਰਦ ਕੇਤੜੇ ਬਿਸਵਾ ਮਿਤ੍ਰ ਬਸ਼ਿਸ਼ਟ॥ ਕਈ ਮਛੰਦਰ ਗੋਰਖਾ ਕਈ ਅਸੰਖ ਸ੍ਰਿਸ਼ਟ॥ ਚਰਪਟ ਭਰਥਰ ਕੇਤੜੇ ਈਸ਼ਰ ਗੋਪੀਚੰਦ॥ ਦੱਤਾ ਤ੍ਰੇਵ ਅਸੰਖ ਹੈਂ ਕੇਤੇ ਰਾਮਾਨੰਦ॥
Kai asankh amaam hain shah shahab anek॥
Sabhnan ke sir ik rab alakh apaar alekh॥
Narad Sarad ketde Biswa Mitr Bashisht॥
Kai Machhandar Gorakha kai asankh srisht॥
Charpat Bharthar ketde Eeshar Gopichand॥
Datta Trev asankh hain kete Ramanand॥
ਸਿਧ ਚਉਰਾਸੀ ਮੰਡਲੀਆਂ ਫਿਰਦੀਆਂ ਲਖ ਅਪਾਰ॥ ਇਹ ਸਭ ਮਨਸੂਖ ਹੈਂ ਬਾਝਹੁ ਅਲਖ ਅਪਾਰ॥ ਬੇਦ ਕਤੇਬਾਂ ਕੇਤੜੇ ਬਹਿ ਬਹਿ ਕਰਨ ਵੀਚਾਰ॥ ਗੂਨਾ ਗੂਨ ਨਸੀਹਤਾਂ ਗੂਨਾ ਗੂਨ ਕਤਾਰ॥ ਗੂਨਾ ਗੂਨ ਪੈਕੰਬਰਾਂ ਗੂਨਾ ਗੂਨ ਕੁਰਾਨ॥ ਗੂਨਾ ਗੂਨ ਰਸਾਲੜੇ ਗੂਨਾ ਗੂਨ ਕਲਾਮ॥ ਕਲਜੁਗ ਨਾਨਕ ਨਿਰਮਲ ਪੰਥ ਚਲਾਇਆ ਆਇ॥ ਬੇਦ ਕਤੇਬਾਂ ਬਾਹਿਰਾ ਇਕ ਜਪਿਆ ਖੁਦਾਇ॥ ਟਿੱਬੇ ਹੋਏ ਦੁਨੀ ਤੋਂ ਕੀਤੇ ਢਾਹਿ ਮੈਦਾਨ॥ ਕੀਤੀ ਹੈ ਮਨਸੂਖ ਸਭ ਸੱਚੀ ਰਚ ਚਉਗਾਨ॥੧੪॥
Sidh chaurasi mandalian phirdian lakh apaar॥
Eh sab mansookh hain baajhahu alakh apaar॥
Bed kateban ketde beh beh karan vichaar॥
Goona goon naseehatan goona goon kataar॥
Goona goon paikanbaran goona goon Quran॥
Goona goon rasaalrre goona goon kalaam॥
Kaljug Nanak nirmal panth chalaya aai॥
Bed kateban bahira ik japia Khudaai॥
Tibbe hoye duniya ton kite dhaah maidan॥
Keeti hai mansookh sabh sachi rach chaugann॥14॥
Leave a comment